HOME » Videos » Punjab
Share whatsapp

ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਸੁਖਬੀਰ ਨੇ ਸੜਕ 'ਤੇ ਲਾਇਆ ਧਰਨਾ, ਕੈਪਟਨ ਤੋਂ ਮੰਗਿਆ ਕਰਜ਼ ਮਾਫੀ ਦਾ ਹਿਸਾਬ

Punjab | 03:37 PM IST Feb 12, 2019

ਅੱਜ ਵਿਧਾਨ ਸਭਾ ਦੇ ਸੈਸ਼ਨ ਦਾ ਬਾਈਕਾਟ ਕਰਕੇ ਅਕਾਲੀ ਦਲ ਨੇ ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਮਿਲ ਕੇ ਧਰਨਾ ਲਾਇਆ। ਅਕਾਲੀ ਦਲ ਵੱਲੋਂ ਸਦਨ ਦੇ ਬਾਹਰ ਸੜਕ 'ਤੇ ਕੈਪਟਨ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨਾਂ ਦੇ ਮੁੱਦੇ 'ਤੇ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਵਿੱਚ ਕਿਸਾਨਾਂ ਦੇ ਪਰਿਵਾਰ ਵਿੱਚ ਸ਼ਾਮਲ ਹਨ।

ਕਿਸਾਨ ਕਰਜ਼ ਮੁਆਫ਼ੀ ਨੂੰ ਲੈ ਕੇ ਕੈਪਟਨ ਸਰਕਾਰ ‘ਤੇ ਹਮਲਾ ਬੋਲਿਆ ਹੈ। ਸਦਨ ਤੋਂ ਬਾਹਰ ਵੀ ਅਕਾਲੀ ਦਲ ਦਾ ਹੱਲਾ-ਬੋਲ ਕੇ ਸੜਕ 'ਤੇ ਪ੍ਰਦਰਸ਼ਨ ਕਰ ਕੈਪਟਨ ਸਰਕਾਰ ਤੋਂ ਕਰਜ਼ ਮੁਆਫ਼ੀ ਦਾ ਹਿਸਾਬ ਮੰਗਿਆ ਜਾ ਰਿਹਾ ਹੈ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਧਰਨੇ 'ਚ ਮੌਜੂਦ ਹਨ। ਸ਼੍ਰੋਮਣੀ ਅਕਾਲੀ ਦਲ ਦੇ ਇਸ ਪ੍ਰਦਰਸ਼ਨ 'ਤੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕੀਤਾ। ਸੀਐਮ ਨੇ ਕਿਹਾ ਕਿ ਅਕਾਲੀ ਦਲ ਸਿਰਫ ਡਰਾਮਾ ਕਰਦਾ ਹੈ। ਨਾਲ ਹੀ ਉਹਨਾਂ ਅਕਾਲੀ ਵਿਧਾਇਕਾਂ 'ਤੇ ਬੀਜੇਪੀ ਦੇ ਅਪਮਾਨ ਦਾ ਵੀ ਇਲਜ਼ਾਮ ਲਗਾਇਆ।

SHOW MORE