HOME » Top Videos » Punjab
Share whatsapp

ਸੁਖਬੀਰ ਬਾਦਲ ਨੇ ਲੋਕ ਸਭਾ 'ਚ ਚੁੱਕਿਆ ਨਸ਼ੇ ਦਾ ਮੁੱਦਾ, ਪਾਕਿਸਤਾਨ ਨੂੰ ਦੱਸਿਆ ਜ਼ਿੰਮੇਵਾਰ..

Punjab | 08:27 AM IST Jul 09, 2019

ਪੰਜਾਬ ਦੀ ਜਵਾਨੀ ਨਸ਼ੇ ਚ ਕਿਸ ਹੱਦ ਤੱਕ ਗ਼ਲਤਾਨ ਹੋ ਚੁੱਕੀ ਹੈ। ਇਹ ਹਰ ਰੋਜ਼ ਪਿੰਡਾ ਸ਼ਹਿਰ ਤੋਂ ਉੱਠਦੀਆਂ ਨੌਜਵਾਨਾਂ ਦੀਆਂ ਅਰਥੀਆਂ ਚੀਕ ਚੀਕ ਕੇ ਬਿਆਨ ਕਰ ਰਹੀਆਂ ਹਨ। ਨਸ਼ੇ 'ਤੇ ਵੋਟਾਂ ਦੀ ਸਿਆਸਤ ਕਰਨ ਤੋਂ ਬਾਅਦ ਸੂਬੇ ਦੇ ਸਿਆਸਤਦਾਨ ਹੁਣ ਨਸ਼ੇ ਸਬੰਧੀ ਗੰਭੀਰ ਹੋਏ ਜਾਪਦੇ ਹਨ। ਸ਼ਾਇਦ ਇਸੇ ਕਰ ਕੇ ਹੁਣ ਨਸ਼ੇ ਗੂੰਜ ਦੇਸ਼ ਦੀ ਸਭ ਤੋਂ ਵੱਡੀ ਸਾਂਸਦ ਚ ਵੀ ਸੁਣਾਈ ਦੇਣ ਲੱਗੀ ਹੈ।

ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਾਂਸਦਾਂ ਤੋਂ ਬਾਅਦ ਹੁਣ ਅਕਾਲੀ ਦਲ ਦੇ ਪ੍ਰਧਾਨ ਤੇ ਫ਼ਿਰੋਜ਼ਪੁਰ ਤੋਂ ਸਾਂਸਦ ਸੁਖਬੀਰ ਬਾਦਲ ਨੇ ਨਸ਼ੇ ਦਾ ਮੁੱਦਾ ਸੋਮਵਾਰ ਨੂੰ ਲੋਕ ਸਭਾ ਚੁੱਕਿਆ। ਅੰਮ੍ਰਿਤਸਰ ਚ ਫੜੀ ਗਈ 532 ਕਿੱਲੋ ਹੈਰੋ ਈਨ ਦਾ ਜ਼ਿਕਰ ਕਰਦਿਆਂ ਸੁਖਬੀਰ ਬਾਦਲ ਨੇ ਇਸ ਨੂੰ ਪਾਕਿਸਤਾਨ ਦੀ ਪੰਜਾਬ ਦੀ ਨੌਜਵਾਨੀ ਖ਼ਿਲਾਫ਼ ਨਾਰੋਕ ਟੈਰਰਿਜ਼ਮ ਫੈਲਾ ਰਿਹਾ ਹੈ।

ਲੋਕਸਭਾ ਚ ਆਪਣੇ ਭਾਸ਼ਣ ਦੌਰਾਨ ਏ ਸੁਖਬੀਰ ਬਾਦਲ ਨੇ ਪੰਜਾਬ ਦੇ ਕਿਸਾਨਾਂ ਅਤੇ ਪਾਣੀ ਦਾ ਮੁੱਦਾ ਵੀ ਚੁੱਕਿਆ। ਕਿਸਾਨਾਂ ਨੂੰ ਕਣਕ-ਝੋਨੇ ਦਾ ਬਦਲ ਦੇਣ ਤੇ ਜ਼ੋਰ ਦਿੱਤਾ। ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕੀ ਪੰਜਾਬ ਦਾ ਪਾਣੀ ਜੋ ਦੂਜੇ ਸੂਬਿਆਂ ਨੂੰ ਜਾ ਰਿਹਾ ਹੈ। ਉਸ ਦੀ ਵੀ ਕੀਮਤ ਪੰਜਾਬ ਨੂੰ ਮਿਲਣੀ ਚਾਹੀਦੀ।

ਨਸ਼ੇ, ਕਿਸਾਨੀ ਤੇ ਪੰਜਾਬ ਦੇ ਪਾਣੀਆਂ ਸਮੇਤ ਸੁਖਬੀਰ ਬਾਦਲ ਵੱਲੋਂ ਲੋਕ ਸਭਾ ਪੰਜਾਬ ਦੀ ਰਾਜਧਾਨੀ ਦਾ ਵੀ ਮੁੱਦਾ ਚੁੱਕਿਆ। ਪੰਜਾਬ ਦੀ ਤਰਾਸਦੀ ਦਾ ਹਵਾਲਾ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇਸ਼ ਚ ਇਕਲੌਤਾ ਅਜਿਹਾ ਸੂਬਾ ਹੈ ਜਿਸ ਦੀ ਆਪਣੀ ਰਾਜਧਾਨੀ ਨਹੀਂ ਹੈ ਤੇ ਨਾ ਹੀ ਰਾਜਧਾਨੀ ਦਾ ਵਿੱਤੀ ਲਾਭ ਪੰਜਾਬ ਨੂੰ ਹੁਣ ਤੱਕ ਕਦੇ ਮਿਲਿਆ।

SHOW MORE