HOME » Top Videos » Punjab
Share whatsapp

ਧਾਰਾ 370 ਹਟਾਉਣਾ: ਵੀਡੀਓ 'ਚ ਸੁਖਬੀਰ ਨੇ ਵੀ ਕਹਿ ਦਿੱਤੀ ਇਹ ਗੱਲ...

Punjab | 11:37 AM IST Aug 06, 2019

ਕੇਂਦਰ ਵੱਲੋਂ ਧਾਰਾ 370 ਹਟਾਏ ਜਾਣ ਦੇ ਫੈਸਲੇ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ  ਸਿੰਘ ਬਾਦਲ  ਦਾ ਅਸ਼ਪਸ਼ਟ ਬਿਆਨ ਸਾਹਮਣੇ ਆਇਆ ਹੈ। ਜਦੋਂ ਉਨ੍ਹਾਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਹੈ ਪਰ ਉਹ ਦੇਸ਼ ਦੇ ਨਾਲ ਹਨ। ਪੱਤਰਕਾਰ ਨੇ ਵਾਰ-ਵਾਰ ਇਹੀ ਸਵਾਲ ਪੁੱਛਣ ਤੇ ਉਨ੍ਹਾਂ ਫਿਰ ਆਪਣੀ ਪਹਿਲਾਂ ਵਾਲੀ ਗੱਲ ਹੀ ਦੁਹਰਾਹੀ। ਕਹਿ ਸਕਦੇ ਹਾਂ ਕਿ ਜਵਾਬ ਦਿੰਦਿਆਂ ਉਨ੍ਹਾਂ ਦੀ ਜੀਭ ਲੜ ਖੜਾ ਰਹੀ ਸੀ। ਉਹ ਇਸ ਵਿਸ਼ੇ ਤੇ ਕੋਈ ਸਪਸ਼ਟ ਜਵਾਬ ਨਹੀਂ ਦੇ ਪਾ ਰਹੇ ਸਨ। ਪਰ ਇਸਦੇ ਉਲਟ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਉੱਤੇ ਸਪਸ਼ਟ ਸਟੈਂਡ ਲਿਆ ਹੈ।

ਮੁੱਖ ਮੰਤਰੀ ਨੇ ਕੇਂਦਰ ਦੇ ਫੈਸਲੇ ਦਾ ਵਿਰੋਧ ਕੀਤਾ। ਉਨ੍ਹਾਂ ਨੇ ਇਸ ਨੂੰ ਭਾਰਤੀ ਲੋਕਤੰਤਰ ਲਈ ਕਾਲਾ ਦਿਨ ਦੱਸਿਆ। ਸੀਐੱਮ ਕੈਪਟਨ ਨੇ ਕਿਹਾ ਕਿ ਇਹ ਗੈਰ ਸੰਵਿਧਾਨਿਕ ਤੇ ਗੈਰ ਲੋਕਤੰਤਰਿਕ ਫੈਸਲਾ ਹੈ। ਜਿਸਦੀ ਵੀਡੀਓ ਤੁਸੀਂ ਉੱਪਰ ਦੇਖ ਸਕਦੇ ਹੋ।

SHOW MORE