ਸੁਖਬੀਰ ਨੇ ਜੋੜੇ ਕੈਪਟਨ ਅੱਗੇ ਹੱਥ, ਕਿਹਾ-ਘੱਟੋ ਘੱਟ 12 ਤਰੀਕ ਤੱਕ ਮੂੰਹ ਬੰਦ ਰੱਖੋ
Punjab | 06:00 PM IST Nov 06, 2019
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਘੱਟੋ ਘੱਟ 12 ਨਵੰਬਰ ਤੱਕ ਆਪਣਾ ਮੂੰਹ ਬੰਦ ਰੱਖਣ। ਉਨ੍ਹਾਂ ਕਿਹਾ ਕਿ ਕੈਪਟਨ ਹਰ ਰੋਜ਼ ਕਰਤਾਰਪੁਰ ਲਾਂਘੇ ਬਾਰੇ ਕੋਈ ਵਿਵਾਦਤ ਬਿਆਨ ਦੇ ਨਵਾਂ ਵਿਵਾਦ ਖੜ੍ਹਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਿੱਖਾਂ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋਈ ਹੈ ਤੇ ਇਸ ਸਮੇਂ ਕੈਪਟਨ ਰੋਜ਼ ਵਿਵਾਦਤ ਬਿਆਨ ਦੇ ਰਹੇ ਹਨ। ਉਹ ਬੇਨਤੀ ਕਰਦੇ ਹਨ ਕਿ ਪ੍ਰਕਾਸ਼ ਪੁਰਸ ਸਮਾਗਮ ਤੱਕ ਆਪਣਾ ਮੂੰਹ ਬੰਦ ਹੀ ਰੱਖਣ। ਦੱਸ ਦਈਏ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਜਾ ਰਿਹਾ ਹੈ ਤੇ ਕੈਪਟਨ ਇਸ ਸਮੇਂ ਪਾਕਿਸਤਾਨ ਵੱਲੋਂ ਅੱਤਵਾਦੀ ਆਉਣ ਦੇ ਦਾਅਵੇ ਕਰ ਰਹੇ ਹਨ। ਸੁਖਬੀਰ ਨੇ ਕਿਹਾ ਕਿ ਉਨ੍ਹਾਂ ਦੀ ਇਹੀ ਬੇਨਤੀ ਹੈ ਕਿ ਉਹ ਕੁਝ ਦਿਨ ਚੁੱਪ ਰਹਿਣ। ਉਨ੍ਹਾਂ ਦਾ ਕੋਈ ਬਿਆਨ ਲਾਂਘੇ ਦੇ ਰਾਹ ਵਿਚ ਅੜਿੱਕਾ ਨਾ ਬਣ ਜਾਵੇ।
-
ਰਾਮ ਰਹੀਮ ਦੇ ਗੀਤ 'ਤੇ ਹੰਗਾਮਾ, 'ਬਲਾਤਕਾਰੀ ਤੇ ਕੁਕਰਮੀ ਬੰਦਾ ਨੌਜਵਾਨੀ ਨੂੰ ਕੀ ਸੇਧ...
-
-
ਕੌਮੀ ਇੰਨਸਾਫ਼ ਮੋਰਚਾ ਦਾ ਪੰਥ ਤੋਂ ਹੱਟਕੇ ਕੋਈ ਫੈਸਲਾ ਨਹੀਂ ਹੋਵੇਗਾ : ਬਾਪੂ ਗੁਰਚਰਨ ਸਿੰਘ
-
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਪਹਿਲਾ ਰਾਜ ਪੱਧਰੀ ਜਨਤਾ ਦਰਬਾਰ ਭਲਕੇ
-
ਪ੍ਰਦੂਸ਼ਣ ਦੀ ਸਮੱਸਿਆ ਤੋਂ ਨਜਿੱਠਣ ਲਈ ਇਲੈਕਟ੍ਰਿਕ ਵਾਹਨ ਚੰਗਾ ਵਿਕਲਪ: ਰਾਜਪਾਲ ਦੱਤਾਤ੍ਰੇਅ
-
ਵਾਹਗਾ ਬਾਰਡਰ 'ਤੇ ਸੈਲਾਨੀ ਨਾਲ ਸਨੈਚਿੰਗ, ਪਰਸ ਖੋਹਣ ਦੌਰਾਨ ਆਟੋ ਤੋਂ ਡਿੱਗ ਕੇ ਮੌਤ