HOME » Top Videos » Punjab
Share whatsapp

ਸੰਸਦ ਮੈਂਬਰ ਬਣੇ ਸੁਖਬੀਰ ਮੁੜ ਲੜਨਗੇ MLA ਦੀ ਚੋਣ, ਦੱਸੀ ਅਗਲੀ ਰਣਨੀਤੀ

Punjab | 06:47 PM IST Sep 15, 2019

ਬੇਸ਼ੱਕ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਸ਼ਾਖ਼ ਬਚਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੈਦਾਨ ਵਿਚ ਕੁੱਦਣਾ ਪਿਆ, ਜਿੱਤ ਵੀ ਹਾਸਲ ਹੋਈ ਤੇ ਜਲਾਲਾਬਾਦ ਸੀਟ ਖ਼ਾਲੀ ਹੋਣ ਉੱਤੇ ਹੁਣ ਜ਼ਿਮਨੀ ਚੋਣ ਵੀ ਹੋਵੇਗੀ, ਪਰ ਸੁਖਬੀਰ ਬਾਦਲ ਦੀ ਨਜ਼ਰ ਅਜੇ ਵੀ ਜਲਾਲਾਬਾਦ ਉੱਤੇ ਹੀ ਹੈ।

ਸੁਖਬੀਰ ਬਾਦਲ ਨੇ ਬਿਆਨ ਦੇ ਕੇ ਸਾਫ਼ ਕਰ ਦਿੱਤਾ ਕਿ ਉਹ 2022 ਵਿਚ ਮੁੜ ਜਲਾਲਾਬਾਦ ਤੋਂ ਹੀ ਚੋਣ ਲੜਨਗੇ ਤੇ ਪੰਜਾਬ ਦੀ ਸਿਆਸਤ ਵਿਚ ਹੀ ਆਪਣਾ ਭਵਿੱਖ ਵੇਖ ਰਹੇ ਹਨ। ਜ਼ਿਮਨੀ ਚੋਣ ਵਿਚ ਬੇਸ਼ੱਕ ਅਕਾਲੀ ਦਲ ਦਾ ਉਮੀਦਵਾਰ ਕੋਈ ਹੋਰ ਹੋਵੇਗਾ, ਪਰ ਅਸਲ ਵਿਚ ਜਲਾਲਾਬਾਦ ਦੇ ਅਖਾੜੇ ਦੇ ਪਹਿਲਵਾਨ ਸੁਖਬੀਰ ਬਾਦਲ ਹੀ ਹੋਣਗੇ। ਸੁਖਬੀਰ ਬਾਦਲ ਜਲਾਲਾਬਾਦ ਵਿਚ ਦੌਰੇ ਰਾਹੀਂ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਉਣ ਦਾ ਕੰਮ ਕਰ ਰਹੇ ਹਨ, ਜਿੱਥੇ ਉਹ ਲੋਕ ਸਭਾ ਚੋਣਾਂ ਵਿਚ ਜਿੱਤ ਲਈ ਲੋਕਾਂ ਦਾ ਧੰਨਵਾਦ ਕਰ ਰਹੇ ਹਨ, ਉੱਥੇ ਹੀ ਜ਼ਿਮਨੀ ਚੋਣ ਦਾ ਪ੍ਰਚਾਰ ਵੀ ਕਰਦੇ ਨਜ਼ਰ ਆ ਰਹੇ ਹਨ।

ਨਾਲ ਹੀ ਜਲਾਲਾਬਾਦ ਦੇ ਲੋਕਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਕਰਵਾ ਰਹੇ ਹਨ ਕਿ ਉਨ੍ਹਾਂ ਦਾ ਜਲਾਲਾਬਾਦ ਨਾਲ ਰਿਸ਼ਤਾ ਬਰਕਰਾਰ ਰਹੇਗਾ, ਉੱਥੇ ਹੀ ਕੈਪਟਨ ਸਰਕਾਰ ਨੂੰ ਘੇਰਨ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਜਲਾਲਾਬਾਦ ਉਹੀ ਹਲਕਾ ਜਿਸ ਨੇ ਸੁਖਬੀਰ ਬਾਦਲ ਨੂੰ ਪੰਜਾਬ ਦੀ ਸਿਆਸੀ ਪਾਰੀ ਸ਼ੁਰੂ ਕਰਨ ਦਾ ਮੌਕਾ ਦਿੱਤਾ ਤੇ ਬਿਆਨ ਤੋਂ ਸਾਫ ਹੈ ਕਿ ਸੁਖਬੀਰ ਬਾਦਲ ਇਸੇ ਹੀ ਹਲਕੇ ਤੋਂ ਸਿਆਸੀ ਪਾਰੀ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ।

SHOW MORE