HOME » Top Videos » Punjab
Share whatsapp

ਪ੍ਰਧਾਨ ਲੌਂਗੋਵਾਲ ਬੋਲਦਾ ਨਹੀਂ ਤੇ ਬੀਬੀ ਜਗੀਰ ਕੌਰ ਦੀ ਬੋਲੀ ਸਖਤ: ਰੰਧਾਵਾ

Punjab | 05:24 PM IST Sep 08, 2019

ਐਸਜੀਪੀਸੀ ਦੀ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਬਣਾਈ ਗਈ ਤਾਲਮੇਲ ਕਮੇਟੀ ਨੂੰ ਲੈ ਕੇ ਮੰਤਰੀ ਸੁਖਜਿੰਦਰ ਰੰਧਾਵਾ ਨੇ ਬੀਬੀ ਜਗੀਰ ਕੌਰ ਬਾਰੇ ਵੱਡਾ ਬਿਆਨ ਦਿੱਤਾ ਹੈ।

ਰੰਧਾਵਾ ਨੇ ਕਿਹਾ ਕਿ ਜਗੀਰ ਕੌਰ ਦੀ ਭਾਸ਼ਾ ਬੜੀ ਚੁੱਭਣ ਵਾਲੀ ਹੁੰਦੀ ਹੈ। ਜਦੋਂ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਗਈ ਸੀ ਉਦੋਂ ਵੀ ਬੀਬੀ ਦੀ ਭਾਸ਼ਾ ਠੀਕ ਨਹੀਂ ਸੀ। ਇਸ ਕਰਕੇ ਬੀਬੀ ਵੱਲੋਂ ਕੋਈ ਕਮੀ ਭਾਵੇਂ ਰਹਿ ਜਾਵੇ ਪਰ ਸਰਕਾਰ ਵੱਲੋਂ ਸਮਾਗਮਾਂ ਵਿੱਚ ਕੋਈ ਕਮੀ ਨਹੀਂ ਰਹੇਗੀ। ਪਰ ਸਰਕਾਰ ਬੀਬੀ ਦੇ ਥੱਲੇ ਲੱਗਣ ਵਾਲੀ ਨਹੀਂ। ਮੰਤਰੀ ਦਾ ਕਹਿਣਾ ਸੀ ਕਿ ਸਰਕਾਰ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਗੱਲ ਕਰਨਾ ਚਾਹੁੰਦੀ ਹੈ ਪਰ ਉਹ ਤਾਂ ਬੋਲਦੇ ਨੀ ਪਰ ਬੀਬੀ ਦੀ ਭਾਸ਼ਾ ਸਹੀ ਨਹੀਂ ਹੁੰਦੀ।

SHOW MORE