HOME » Top Videos » Punjab
Share whatsapp

ਕਰਤਾਰਪੁਰ ਲਾਂਘਾ: ਪਾਕਿ ਵੱਲੋਂ ਲਾਈ ਫੀਸ ਨੂੰ ਜਜੀਆ ਦੱਸਣ ਵਾਲਿਆਂ ਨੂੰ ਖਹਿਰਾ ਦਾ ਜਵਾਬ..

Punjab | 05:43 PM IST Oct 16, 2019

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਹੈ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਉਤੇ 20 ਡਾਲਰ ਫੀਸ ਲਾਉਣਾ ਜਾਇਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਆਸੀ ਆਗੂ ਇਸ ਨੂੰ ਜ਼ਜੀਆ ਟੈਕਸ ਦੱਸ ਰਹੇ ਹਨ ਪਰ ਉਹ ਇਹ ਦੱਸਣ ਕਿ ਪੰਜਾਬ ਵਿਚ ਜਿੰਨੀਆਂ ਵਿਚ ਯਾਦਗਾਰਾਂ ਬਣੀਆਂ ਹਨ, ਹਰ ਕਿਸੇ ਉਤੇ ਫੀਸ ਲੱਗੀ ਹੋਈ ਹੈ।

ਹੁਣ ਪਾਕਿਸਤਾਨ ਨੇ ਕਰੋੜਾਂ ਰੁਪਏ ਖਰਚ ਕੇ ਲਾਂਘਾ ਤਿਆਰ ਕੀਤਾ ਹੈ, ਇਸ ਲਈ ਉਸ ਨੂੰ ਪੂਰਾ ਹੱਕ ਹੈ ਕਿ ਉਹ ਫੀਸ ਲਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਤੇ ਹਰਸਿਮਰਤ ਬਾਦਲ ਆਖ ਰਹੇ ਹਨ ਕਿ ਪਾਕਿਸਤਾਨ ਨੇ ਜ਼ਜੀਆ ਲਾ ਦਿੱਤਾ ਹੈ ਪਰ ਉਹ ਇਹ ਦੱਸਣ ਕਿ ਦਿੱਲ਼ੀ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਕਿੰਨੇ ਟੋਲ ਪਲਾਜੇ ਹਨ, ਸਿੱਖ ਸੰਗਤ ਨੂੰ ਉਨ੍ਹਾਂ ਤੋਂ ਵੀ ਛੋਟ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਆਗੂਆਂ ਨੂੰ ਪਾਕਿਸਤਾਨ ਵੱਲੋਂ ਰੱਖੀ ਫੀਸ ਜਿਆਦਾ ਲੱਗ ਰਹੀ ਹੈ ਤਾਂ ਕੇਂਦਰ ਤੇ ਪੰਜਾਬ ਸਰਕਾਰ ਅੱਧ-ਅੱਧਾ ਹਿੱਸਾ ਪਾ ਕੇ ਸ਼ਰਧਾਲੂਆਂ ਨੂੰ ਰਾਹਤ ਦੇ ਸਕਦੇ ਹਨ।

SHOW MORE