HOME » Top Videos » Punjab
Share whatsapp

ਸੁਖਪਾਲ ਖਹਿਰਾ ਨੇ ਕੀਤਾ ਵੱਖਰੀ ਪਾਰਟੀ ਬਣਾਉਣ ਦਾ ਐਲਾਨ!

Punjab | 04:48 PM IST Dec 22, 2018

ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਕੇ ਵੱਖਰਾ ਧੜਾ ਬਣਾਉਣ ਵਾਲੇ ਸੁਖਪਾਲ ਖਹਿਰਾ ਨੇ ਨਿਊਜ਼18 ਨਾਲ ਖ਼ਾਸ ਗੱਲਬਾਤ ਕੀਤੀ । ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਉਹ ਨਵੇਂ ਸਾਲ ਤੇ ਲੋਕਾਂ ਨੂੰ ਇਕ ਖੁਸ਼ਖਬਰੀ ਦੇਣ ਜਾ ਰਹੇ ਹਨ। ਖਹਿਰਾ ਨੇ ਦੱਸਿਆ ਕਿ ਉਹ ਇਕ ਨਵੀਂ ਪਾਰਟੀ ਦਾ ਐਲਾਨ ਕਰਨਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਿਹੜਾ ਪੰਜਾਬ ਜਮਹੂਰੀ ਗੱਠਜੋੜ ਦਾ ਐਲਾਨ ਕੀਤਾ ਉਹ ਸੋਚ ਸੱਮਝ ਕੇ ਕੀਤਾ ਗਿਆ ਹੈ। ਦੂਜੇ ਪਾਸੇ ਉਹਨਾਂ ਨੇ ਬਾਦਲ ਅਤੇ ਕੈਪਟਨ 'ਤੇ ਨਿਸ਼ਾਨੇ ਲਾਉਂਦੇ ਹੋਏ ਕਿਹਾ ਕਿ ਇਹ ਤਾਂ ਇਹਨਾਂ ਦੀ ਆਪਸ 'ਚ ਦੋਸਤੀ ਹੀ ਹੈ। ਇਹ ਦੋਵੇਂ ਮਿਲੀਭੁਗਤ ਦੀ ਰਾਜਨੀਤੀ ਕਰਨਗੇ। ਬਾਕੀ ਉਹਨਾਂ ਨੇ ਕੀ ਕਿਹਾ ਸੁਣੋ ਇਸ ਵੀਡੀਓ ਰਾਹੀਂ

SHOW MORE