HOME » Top Videos » Punjab
Share whatsapp

ਸੂਰਜਮੁਖੀ ਨੇ ਰੋਲ਼ੇ ਪੰਜਾਬ ਦੇ ਕਿਸਾਨ, ਕੁਇੰਟਲ ਪਿੱਛੇ 1800 ਘਾਟਾ ਖਾ ਕੇ ਵੇਚ ਰਹੇ ਫ਼ਸਲ..

Punjab | 06:26 PM IST Jun 08, 2019

ਇਕ ਪਾਸੇ ਤਾਂ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਚੋਂ ਬਾਹਰ ਨਿਕਲਣ ਲਈ ਪ੍ਰੇਰਿਤ ਕੀਤਾ ਜਾਂਦਾ ਪਰ ਦੂਜੇ ਪਾਸੇ ਫਸਲੀ ਚੱਕਰ ਵਿਚੋ ਨਿਕਲ ਕੇ ਫਸਲੀ ਵਿਭੰਨਤਾ ਨੂੰ ਅਪਣਾ ਰਹੇ ਕਿਸਾਨਾਂ ਦੀ ਸਰਕਾਰ ਸਾਥ ਨਹੀ ਦੇ ਰਹੀ। ਜਿਸ ਦੀ ਤਾਜਾ ਉਧਾਹਰਨ ਏਸੀਆ ਦੀ ਦੂਜੇ ਨੰਬਰ ਤੇ ਜਾਣੀ ਜਾਦੀ ਨਾਭਾ ਦੀ ਅਨਾਜ ਮੰਡੀ ਵਿੱਚ ਵੇਖਣ ਨੂੰ ਮਿਲੀ ਹੈ, ਜਿੱਥੇ ਸੂਰਜ ਮੁਖੀ ਦੀ ਪੈਦਵਾਰ ਕਰਨ ਵਾਲੇ ਕਿਸਾਨ ਰੁਲ ਰਹੇ ਹਨ। ਹਾਲਤ ਇਹ ਹੈ ਕਿ ਸਰਕਾਰ ਵੱਲੋਂ ਐਲਾਨ ਸਮਰਥਨ ਮੁੱਲ ਤੋਂ ਵੀ ਘੱਟ ਮੁੱਲ ਤੇ ਸੂਰਜਮੁਖੀ ਵੇਚਣ ਲਈ ਮਜਬੂਰ ਹਨ।

ਸਰਕਾਰ ਵੱਲੋ ਸੂਰਜ ਮੁੱਖੀ ਦੀ ਫਸਲ ਦਾ ਸਮਰਥਨ ਮੁੱਲ 5388 ਰੁਪਏ ਨਿਧਾਰਿਤ ਕੀਤਾ ਗਿਆ ਹੈ ਪਰ ਇਸਦੇ ਉਲਟ ਕਿਸਾਨਾ ਨੂੰ ਸੂਰਜ ਮੁੱਖੀ ਦੀ ਫਸਲ ਦਾ ਮੁੱਲ ਬੜੀ ਮੁਸ਼ਕਲ ਨਾਲ 35 ਸੋ ਤੋ ਲੈ ਕੇ 37 ਸੋ ਰੁਪਏ ਤੱਕ ਹੀ ਮਿਲ ਰਿਹਾ ਹੈ। ਜਿਸ ਨਾਲ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਹੋ ਰਹੀ।

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਜੋ ਆਰਥਿਕ ਤੰਗੀ ਦੇ ਚੱਲਦਿਆਂ ਪਹਿਲਾਂ ਹੀ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਉੱਥੇ ਹੀ ਹੁਣ ਕਿਸਾਨ ਫਸਲ ਦਾ ਵਾਜਿਬ ਭਾਅ ਨਾ ਮਿਲਣ ਕਾਰਨ ਪਰੇਸ਼ਾਨ ਹਨ। ਕਿਸਾਨਾ ਵੱਲੋ ਮੰਗ ਕੀਤੀ ਜਾ ਰਹੀ ਹੈ ਕਿ ਸੂਰਜ ਮੁੱਖੀ ਦੀ ਫਸਲ ਦਾ ਮੰਡੀਕਰਨ ਕੀਤਾ ਜਾਵੇ ਤਾ ਜੋ ਕਿਸਾਨ ਆਰਥਿਕ ਲੁੱਟ ਤੋਂ ਬਚ ਸਕਣ।

ਕਿਸਾਨ ਆਗੂ ਨੇ ਐਲਾਨ ਕੀਤਾ ਹੈ ਕਿ ਜੇਕਰ ਸੂਰਜ ਮੁਖੀ ਦੇ ਵਾਜਬ ਭਾਅ ਨਾ ਮਿਲਣ ਤੱਕ ਉਨ੍ਹਾਂ ਦੀ ਜੱਥੇਬੰਦੀ ਸੰਘਰਸ਼ ਕਰਦੀ ਰਹੇਗੀ।

SHOW MORE