HOME » Top Videos » Punjab
Share whatsapp

ਸਨੀ ਦੀ ਵਿਦਿਆਰਥੀਆਂ ਨਾਲ ਮਸਤੀ, ਵਿਕਾਸ ਕੰਮਾਂ ਬਾਰੇ ਕਿਹਾ-ਨਜ਼ਰ ਲੱਗ ਜਾਵੇਗੀ, ਅਜੇ...

Punjab | 02:51 PM IST Feb 16, 2020

ਗੁਰਦਾਸਪੁਰ ਚੋਣਾਂ ਜਿੱਤਣ ਤੋਂ ਬਾਅਦ ਲੰਮੇ ਸਮੇਂ ਪਿੱਛੋਂ ਆਪਣੇ ਹਲਕੇ ਵਿਚ ਪੁੱਜੇ ਸਨੀ ਦਿਓਲ ਅੱਜ ਦੂਜੇ ਦਿਨ ਵੀ ਲੋਕਾਂ ਨੂੰ ਮਿਲਣ ਤੇ ਵਿਕਾਸ ਕੰਮਾਂ ਬਾਰੇ ਸਰਗਰਮ ਨਜ਼ਰ ਆਏ। ਹਾਲਾਂ ਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਵਿਕਾਸ ਕੰਮਾਂ ਬਾਰੇ ਉਨ੍ਹਾਂ ਕੋਲ ਕੀ ਰਣਨੀਤੀ ਹੈ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਉਹ ਹੁਣ ਨਹੀਂ ਦੱਸਣਗੇ, ਨਜ਼ਰ ਲੱਗ ਜਾਵੇਗੀ। ਜਦੋਂ ਕੰਮ ਹੋਣਗੇ ਤਾਂ ਉਨ੍ਹਾਂ ਨੂੰ ਆਪੇ ਪਤਾ ਲੱਗ ਜਾਵੇਗਾ।

ਸਨੀ ਦਿਓਲ ਇਸ ਤੋਂ ਇਲਾਵਾ ਹਲਕੇ ਦੇ ਸਕੂਲਾਂ ਵਿਚ ਵੀ ਗਏ ਤੇ ਵਿਦਿਆਰਥੀਆਂ ਨਾਲ ਖੂਬ ਮਸਤੀ ਕੀਤੀ। ਦੱਸ ਦਈਏ ਕਿ ਸਨੀ ਦਿਓਲ ਚੋਣਾਂ ਜਿੱਤਣ ਤੋਂ ਬਾਅਦ ਕਦੇ ਆਪਣੇ ਹਲਕੇ ਵਿਚ ਗੇੜਾ ਮਾਰਨ ਨਹੀਂ ਆਏ ਸਨ। ਇਕ ਵਾਰ ਉਹ ਆਏ ਤਾਂ ਸਿਰਫ ਭਾਜਪਾ ਆਗੂਆਂ ਨਾਲ ਮੀਟਿੰਗਾਂ ਕਰਕੇ ਪਰਤ ਗਏ।

ਇਸ ਪਿੱਛੋਂ ਲੋਕਾਂ ਵਿਚ ਗੁੱਸਾ ਸੀ ਤੇ ਹਲਕੇ ਵਿਚ ਇਸ ਸੰਸਦ ਮੈਂਬਰ ਦੇ ਲਾਪਤਾ ਹੋਣ ਦੇ ਪੋਸਟਰ ਲਗਾ ਦਿੱਤੇ ਗਏ। ਹੁਣ ਸਨੀ ਦਿਓਲ ਦੀ ਵਾਪਸੀ ਉਤੇ ਹਲਕੇ ਦੇ ਲੋਕਾਂ ਨੂੰ ਚਾਅ ਚੜ੍ਹਿਆ ਹੋਇਆ ਹੈ।

SHOW MORE