HOME » Top Videos » Punjab
Share whatsapp

ਲਾਪਤਾ ਹੋਣ ਦੇ ਪੋਸਟਰ ਲੱਗਣ ਪਿੱਛੋਂ ਸੰਨੀ ਦਿਓਲ ਨੇ ਵੀਡੀਓ ਜਾਰੀ ਕਰਕੇ ਦਿੱਤੀ ਸਫਾਈ

Punjab | 01:23 PM IST Jan 13, 2020

ਗੁੰਮਸ਼ੁਦਗੀ ਦੇ ਪੋਸਟਰ ਲੱਗਣ ਦੇ 24 ਘੰਟਿਆਂ ਬਾਅਦ ਸੰਨੀ ਦਿਅਲ ਲੱਭ ਵੀ ਗਏ ਹਨ। ਸੰਨੀ ਭਾਵੇਂ ਗੁਰਦਾਸਪੁਰ ਹਲਕੇ ਦੇ ਲੋਕਾਂ ਨੂੰ ਮਿਲਣ ਤਾਂ ਨਹੀਂ ਆਏ ਪਰ ਇਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਮੁਬਾਰਕਾਂ ਦਿੱਤੀਆਂ ਹਨ ਤੇ ਆਪਣੇ ਹਲਕੇ ਲਈ ਕੀਤੇ ਕੁਝ ਕੰਮ ਵੀ ਗਿਣਵਾਏ ਹਨ।

ਦੱਸ ਦਈਏ ਕਿ ਸੰਨੀ ਦਿਓਲ ਗੁਰਦਾਸਪੁਰ ਹਲਕੇ ਤੋਂ ਭਾਜਪਾ ਵੱਲੋਂ ਚੋਣ ਲੜੇ ਸਨ ਤੇ ਹਲਕੇ ਦੇ ਲੋਕਾਂ ਨੇ ਉਨ੍ਹਾਂ ਵਿਚ ਭਰੋਸਾ ਵਿਖਾਉਂਦੇ ਹੋਏ ਵੱਡੀ ਲੀਡ ਨਾਲ ਜਿੱਤ ਦਵਾਈ ਸੀ। ਪਰ ਉਸ ਤੋਂ ਬਾਅਦ ਸੰਨੀ ਅਜਿਹੇ ਗਾਇਬ ਹੋਏ ਕਿ ਲੋਕਾਂ ਦੀ ਸਾਰ ਨਹੀਂ ਲਈ। ਕੱਲ਼੍ਹ ਗੁਰਦਾਸਪੁਰ ਵਿਚ ਕਈ ਥਾਵਾਂ ਉਤੇ ਅੱਕੇ ਲੋਕਾਂ ਨੇ ਪੋਸਟਰ ਲਾਏ ਸਨ ਜਿਸ ਵਿਚ ਲਿਖਿਆ ਗਿਆ ਸੀ ਸੰਨੀ ਦਿਓਲ਼ ਲਪਤਾ ਹੋ ਗਏ ਹਨ।

ਇਸ ਤੋਂ ਅਗਲੇ ਹੀ ਦਿਨ ਸੰਨੀ ਨੂੰ ਆਪਣੇ ਹਲਕੇ ਦੇ ਲੋਕਾਂ ਦੀ ਯਾਦ ਆ ਗਈ। ਉਨ੍ਹਾਂ ਨੇ ਇਕ ਵੀਡੀਓ ਜੀਰੀ ਕੀਤਾ ਹੈ ਜਿਸ ਵਿਚ ਉਹ ਲੋਹੜੀ ਦੀਆਂ ਮੁਬਾਰਕਾਂ ਦਿੰਦੇ ਹੋਏ ਪਠਾਨਕੋਟ ਵਿਚ ਕੀਤੇ ਕੁਝ ਕੰਮ ਗਿਣਵਾ ਰਹੇ ਹਨ।

SHOW MORE