HOME » Top Videos » Punjab
Share whatsapp

'ਢਾਈ ਕਿੱਲੋ ਦਾ ਹੱਥ' ਵਾਲਾ ਡਾਇਲਾਗ ਸੁਣਨ ਲਈ ਲੋਕਾਂ ਨੇ ਮਾਰੀਆਂ ਕੂਕਾਂ, ਸੰਨੀ ਦਿਓਲ ਨੇ ਕਿਹਾ...

Punjab | 01:37 PM IST May 12, 2019

ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਅੱਜ ਪਠਾਨਕੋਟ ਦੇ ਪਿੰਡ ਅਕਾਲਗੜ੍ਹ ਪੁੱਜੇ। ਜਿਥੇ ਉਨ੍ਹਾਂ ਦੇ ਰੋਡ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲਿਆ। ਲੋਕ ਉਨ੍ਹਾਂ ਦਾ 'ਢਾਈ ਕਿੱਲੋ ਦਾ ਹੱਥ' ਵਾਲਾ ਡਾਇਲਾਗ ਸੁਣਨ ਲਈ ਆਵਾਜ਼ਾਂ ਮਾਰਨ ਲੱਗੇ।

ਇਸ ਮੌਕੇ ਸੰਨੀ ਨੇ ਕਿਹਾ ਕਿ ਉਹ ਕਿਸੇ ਦੂਜੀ ਧਿਰ ਦੇ ਆਗੂ ਨੂੰ ਬੁਰਾ ਭਲਾ ਨਹੀਂ ਕਹਿਣਗੇ। ਉਹ ਤੁਹਾਡਾ ਸਾਥ ਮੰਗਣ ਆਏ। ਉਹ ਇਲਾਕੇ ਦੀਆਂ ਕੁਝ ਸਮੱਸਿਆਵਾਂ ਜਾਣਦੇ ਹਨ ਤੇ ਜਿੱਤਣ ਤੋਂ ਬਾਅਦ ਇਥੇ ਰਹਿ ਕੇ ਉਨ੍ਹਾਂ ਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਢਾਈ ਕਿੱਲੋ ਦੇ ਹੱਥ ਵਿਚ ਕੋਈ ਤਾਕਤ ਨਹੀਂ, ਸਗੋਂ ਅਸਲ ਤਾਕਤ ਤੁਸੀਂ ਹੋ। ਇਸ ਲਈ ਵੋਟਾਂ ਪਾ ਕੇ ਉਨ੍ਹਾਂ ਦੀ ਜਿੱਥੇ ਯਕੀਨੀ ਬਣਾਓ। ਆਖ਼ਰ ਵਿਚ ਉਨ੍ਹਾਂ ਕਿਹਾ ਕਿ ਆਪਾਂ 'ਫੱਟੇ ਚੱਕ ਦੇਣੇ' ਹਨ।

 

SHOW MORE