HOME » Top Videos » Punjab
Share whatsapp

ਪੰਜਾਬ ਦੇ ਇਸ ਵਿਦਿਆਰਥੀ ਨੂੰ ਸਰਕਾਰ ਨੇ ਕੀਤਾ ਮਾਲੋਮਾਲ, ਦਿੱਤੀ ਸਵਾ ਕਰੋੜ ਦੀ ਸਕਾਲਰਸ਼ਿਪ

Punjab | 03:25 PM IST Nov 14, 2019

ਮੋਦੀ ਸਰਕਾਰ ਨੇ ਪੰਜਾਬ ਦੇ ਇੱਕ ਦਲਿਤ ਵਿਦਿਆਰਥੀ ਨੂੰ ਮਾਲੋਮਾਲ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤੁੰਗ ਦੇ ਸੁਰਿੰਦਰਪਾਲ ਸਿੰਘ ਨੂੰ 1 ਕਰੋੜ 17 ਲੱਖ ਰੁਪਏ ਤੋਂ ਵੱਧ ਦੀ ਨੈਸ਼ਨਲ ਓਵਰਸੀਜ਼ ਸਕਾਲਰਸ਼ਿਪ ਜਾਰੀ ਕੀਤੀ।

ਜਸਪਾਲ ਨੂੰ ਇਹ ਸਕਾਲਰਸ਼ਿਪ ਆਸਟ੍ਰੇਲੀਆ ਵਿੱਚ ਜਾ ਕੇ ਪੜ੍ਹਾਈ ਕਰਨ ਲਈ ਦਿੱਤੀ ਗਈ ਹੈ। ਜਸਪਾਲ ਨੂੰ ਇਹ ਪੈਸਾ ਨੈਸ਼ਨਲ ਓਵਰਸੀਜ਼ ਸਕਾਲਰਸ਼ਿਪ ਯੋਜਨਾ ਤਹਿਤ ਦਿੱਤੀ ਗਈ ਹੈ। ਸੁਰਿੰਦਰਪਾਲ ਦੀ ਮਾਤਾ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਬੇਟਾ ਪੜ੍ਹਾਈ ਵਿੱਚ ਹੁਸ਼ਿਆਰ ਤੇ ਬਹੁਤ ਮਿਹਨਤੀ ਹੈ।

ਉਨ੍ਹਾਂ ਕਿਹਾ ਕਿ ਇਸ ਵਾਰ ਭਾਰਤ ਸਰਕਾਰ ਨੇ ਉਨ੍ਹਾਂ ਦੇ ਬੇਟੇ ਦੀ ਪੜ੍ਹਾਈ ਲਈ ਚੋਣ ਕੀਤੀ ਐ ਤੇ ਉਸਨੂੰ ਵਿਦੇਸ਼ ਭੇਜ ਰਹੀ ਹੈ। ਜਿਸ ਲਈ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ।

SHOW MORE
corona virus btn
corona virus btn
Loading