HOME » Videos » Punjab
Share whatsapp

1971 ਜੰਗ ਦੌਰਾਨ ਲਾਪਤਾ ਹੋਇਆ ਭਾਰਤੀ ਫੌਜੀ ਸੁਰਜੀਤ ਸਿੰਘ ਅੱਜ ਵੀ ਪਾਕਿਸਤਾਨ ਜੇਲ 'ਚ ਹੈ ਬੰਦ

Punjab | 12:38 PM IST Dec 04, 2018

1971 ਦੀ ਜੰਗ ਦੌਰਾਨ ਲਾਪਤਾ ਹੋਏ ਬੀਐਸਐਫ ਦੇ ਕਈ ਭਾਰਤੀ ਜਵਾਨ ਅੱਜ ਵੀ ਪਾਕਿਸਤਾਨ ਦੀਆਂ ਜੇਲਾਂ ਵਿੱਚ ਬੰਦ ਹਨ ਤੇ ਆਪਣੀ ਰਿਹਾਈ ਦਾ ਇੰਤਜ਼ਾਰ ਕਰ ਰਹੇ ਹਨ ਜਿਨ੍ਹਾਂ ਵਿੱਚ ਇੱਕ ਹੈ ਫਰੀਦਕੋਟ ਦਾ ਰਹਿਣ ਵਾਲਾ ਸੁਰਜੀਤ ਸਿੰਘ ਜੋ ਕਿ ਪਾਕਿਸਤਾਨ ਦੀ ਕੋਟ ਲਖਪਤ ਰਾਏ ਜੇਲ ਵਿੱਚ ਪਿਛਲੇ ਕਰੀਬ 24 ਸਾਲਾਂ ਤੋਂ ਬੰਦ ਹੈ ਤੇ ਸੁਰਜੀਤ ਸਿੰਘ ਨੂੰ ਭਾਰਤ ਵਾਪਿਸ ਲਿਆਉਣ ਲਈ ਪਰਿਵਾਰ ਕਾਫੀ ਵਾਰ ਕੇਂਦਰ ਸਰਕਾਰ ਨੂੰ ਅਪੀਲ ਕਰ ਚੁੱਕਿਆ ਹੈ ਤੇ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੀਆਂ ਇੱਕ ਨਹੀਂ ਸੁਣੀ। ਪਰ ਕਰਤਾਰਪੁਰ ਕੋਰੀਡੋਰ ਦਾ ਰਸਤਾ ਖੁੱਲ੍ਹਣ ਤੋਂ ਬਾਅਦ ਹੁਣ ਇਸ ਪਰਿਵਾਰ ਦੀ ਆਸ ਜਾਗੀ ਹੈ।

ਆਖਿਰ ਕੌਣ ਹੈ ਸੁਰਜੀਤ ਸਿੰਘ :

ਸੁਰਜੀਤ ਸਿੰਘ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਟਹਿਣਾ ਦਾ ਰਹਿਣਾ ਵਾਲਾ ਤੇ ਬੀਐਸਐਫ ਦਾ ਜਵਾਨ ਸੀ। ਸੁਰਜੀਤ ਸਿੰਘ 1971 ਦੀ ਭਾਰਤ-ਪਾਕਿ ਜੰਗ ਦੌਰਾਨ ਸਾਂਬਾ ਸੈਕਟਰ ਵਿੱਚ ਲਾਪਤਾ ਹੋ ਗਿਆ ਸੀ ਤੇ ਫੌਜ ਵੱਲੋਂ ਉਸਨੂੰ 1974 ਵਿੱਚ ਸ਼ਹੀਦ ਐਲਾਣ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਹੋ ਕੇ ਆਏ ਇੱਕ ਫੌਜੀ ਸਤੀਸ਼ ਕੁਮਾਰ ਨੇ ਸੁਰਜੀਤ ਸਿੰਘ ਦੇ ਜੀਊਂਦੇ ਹੋਣ ਤੇ ਪਾਕਿਸਤਾਨ ਜੇਲ ਵਿੱਚ ਬੰਦ ਹੋਣ ਦੀ ਪੁਸ਼ਟੀ ਕੀਤੀ ਸੀ।

ਸੁਰਜੀਤ ਸਿੰਘ ਦੇ ਪੁੱਤਰਾਂ ਨੇ ਅੱਜ ਤੱਕ ਆਪਣੇ ਪਿਤਾ ਦਾ ਚਿਹਰਾ ਨਹੀਂ ਦੇਖਿਆ ਹੈ। ਇਸ ਬਾਰੇ ਸੁਰਜੀਤ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਕਿਹਾ ਕਿ ਮੇਰੇ ਪਿਤਾ 1971 ਦੀ ਜੰਗ ਵਿੱਚ ਸਾਂਬਾ ਸੈਕਟਰ ਵਿੱਚ 57 ਬਟਾਲੀਅਨ ਵਿੱਚ ਤਾਇਨਾਤ ਸਨ ਤੇ ਜੰਗ ਵਿੱਚ ਪਾਕਿਸਤਾਨ ਫੌਜ ਨੇ ਇਨ੍ਹਾਂ ਨੂੰ ਬੰਦੀ ਬਣਾ ਲਿਆ ਸੀ।

SHOW MORE