HOME » Videos » Punjab
Share whatsapp

ਪਾਕਿਸਤਾਨ ਤੋਂ ਆਏ ਸ਼ੱਕੀ ਗੁਬਾਰੇ, ਪਿੰਡ ਵਾਸੀਆਂ 'ਚ ਸਹਿਮ ਦਾ ਮਾਹੌਲ

Punjab | 11:39 AM IST Aug 16, 2019

ਫ਼ਰੀਦਕੋਟ ਦੇ ਪਿੰਡ ਸ਼ਿਮਰੇਵਾਲਾ ਦੇ ਖੇਤਾਂ ਚ ਪਾਕਿਸਤਾਨ ਤੋਂ ਆਏ ਸ਼ੱਕੀ ਗੁਬਾਰੇ ਮਿਲਣ ਨਾਲ ਲੋਕਾਂ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਦੌਰਾਨ ਪਿੰਡ ਵਾਸੀ ਦੇਸ਼ ਦੀਆਂ ਸੁਰੱਖਿਆ ਏਜੰਸੀਆਂ 'ਤੇ ਸਵਾਲ ਚੁੱਕਦੇ ਨਜ਼ਰ ਆਏ। ਜਾਣਕਾਰੀ ਮੁਤਾਬਕ ਪਿੰਡ ਦਾ ਕਿਸਾਨ ਕਰਮਜੀਤ ਸਿੰਘ ਖੇਤਾਂ 'ਚ ਚੱਕਰ ਮਾਰਨ ਗਿਆ ਤਾਂ ਉਸਨੂੰ ਖੇਤ 'ਚ ਹਰੇ ਤੇ ਸਫ਼ੈਦ ਰੰਗ ਦਾ ਗੁਬਾਰਾ ਮਿਲਿਆ ਜਿਸ ਤੇ ਪਾਕਿਸਤਾਨ ਦਾ ਝੰਡਾ ਬਣਿਆ ਹੋਇਆ ਸੀ ਤੇ ਉਰਦੂ ਭਾਸ਼ਾ ਲਿਖੀ ਹੋਈ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨ ਤੋਂ ਗੁਬਾਰਾ ਆ ਸਕਦਾ ਹੈ ਤਾਂ ਪਾਕਿਸਤਾਨ ਵੱਲੋਂ ਕਿਸੇ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।

SHOW MORE