HOME » Top Videos » Punjab
Share whatsapp

ਪਲਾਸਟਿਕ ਲਿਆਉ, ਬਦਲੇ 'ਚ ਪਾਓ ਮੁਫ਼ਤ ਚੀਨੀ

Punjab | 11:27 AM IST Oct 29, 2019

ਮੋਗਾ ਦਾ ਪਿੰਡ ਰਣਸੀਂਹ ਕਲਾਂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਇਸ ਪਿੰਡ ਦੇ ਚਰਚਾ ਚ ਆਉਣ ਦੀ ਵਜ੍ਹਾ ਹੈ ਪਿੰਡ ਦੇ ਨੌਜਵਾਨ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਦਾ ਇੱਕ ਅਨੋਖਾ ਉਪਰਾਲਾ ਹੈ। 2 ਅਕਤੂਬਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਸੱਦਾ ਦਿੱਤਾ ਗਿਆ ਪਲਾਸਟਿਕ ਮੁਕਤ ਭਾਰਤ ਦਾ ਅਤੇ ਇਸ ਅਪੀਲ ਨੂੰ ਅਮਲੀਜਾਮਾ ਪਹਨਾਉਣ ਲਈ ਮਿੰਟੂ ਨੇ ਅਨੋਖਾ ਤਰੀਕਾ ਲੱਭਿਆ। ਸਰਪੰਚ ਮਿੰਟੂ ਨੇ ਪਿੰਡ ਵਿੱਚ ਐਲਾਨ ਕਰ ਦਿੱਤਾ ਕਿ ਆਪਣੇ ਘਰੋਂ ਪਲਾਸਟਿਕ ਲਿਆਉ ਅਤੇ ਉਸਦੇ ਬਦਲੇ ਪਾਓ ਮੁਫਤ ਚੀਨੀ।

ਸਰਪੰਚ ਦੇ ਐਲਾਨ ਦੀ ਦੇਰ ਸੀ ਕਿ ਪਿੰਡ ਦੇ ਲੋਕ ਆਪਣੇ ਘਰਾਂ ਦਾ ਬੇਕਾਰ ਪਲਾਸਟਿਕ ਚੁੱਕ ਲਿਆਏ ਅਤੇ ਉਸਦੇ ਬਦਲੇ ਖੰਡ ਲੈ ਗਏ। ਲੋਕਾਂ ਦੀ ਇਕੱਠੀ ਹੋਈ ਭੀੜ ਬਿਆਨ ਕਰ ਰਹੀ ਸੀ ਕਿ ਇਸ ਯੋਜਨਾ ਤੋਂ ਉਹ ਕਿੰਨੇ ਖੁਸ਼ ਹਨ। ਸਰਪੰਚ ਮਿੰਟੂ ਆਪਣੇ ਇਲਾਕੇ ਨੂੰ ਸਿਰਫ ਪਲਾਸਟਿਕ ਮੁਕਤ ਹੀ ਨਹੀਂ ਬਣਾ ਰਹੇ ਸਗੋਂ ਉਨ੍ਹਾਂ ਵੱਲੋਂ ਪਾਣੀ ਦੀ ਸੰਭਾਲ ਲ਼ੀ ਵੀ ਕਈ

ਪਰਾਲੀ ਦੀ ਸਮਸਿਆ ਤੋਂ ਜੂਝ ਰਹੇ ਪਿੰਡ ਦੇ ਕਿਸਾਨਾਂ ਲਈ ਵੀ ਮਿੰਟੂ ਨੇ ਪ੍ਰਬੰਧ ਕੀਤਾ ਹੈ। ਮਿੰਟੂ ਨੇ ਪਰਾਲੀ ਦੀ ਸਾਂਭ ਲਈ ਮਸ਼ੀਨਰੀ ਖਰੀਦੀ ਅਤੇ ਮੁਫਤ 'ਚ ਇਸਨੂੰ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। 2013 ਵਿੱਚ ਸਰਪੰਚ ਬਣਨ ਵਾਲੇ ਮਿੰਟੂ ਨੇ ਵਿਕਾਸ ਦਾ ਜੋ ਸੁਫਨਾ ਵੇਖਿਆ ਸੀ ਉਹ ਪੂਰਾ ਹੋ ਰਿਹਾ ਹੈ। ਪਿੰਡ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ ਪਾਣੀ ਦੀ ਸੰਭਾਲ ਕੀਤੀ ਜਾ ਰਹੀ ਹੈ। ਔਰਤਾਂ ਲਈ ਜਿੰਮ ਹੈ, ਸਟਰੀਟ ਲਾਈਟਾਂ ਹਨ। ਹਰ ਉਹ ਸਹੂਲਤ ਮੌਜੂਦ ਹੈ ਜਿਹੜੀ ਇੱਕ ਜ਼ਰੂਰੀ ਹੈ। ਨੌਜਵਾਨ ਸਰਪੰਚ ਦੇ ਜੋਸ਼ ਨੇ ਪਿੰਡ ਦਾ ਨਕਸ਼ਾ ਬਦਲ ਦਿੱਤਾ ਹੈ।

SHOW MORE