'ਬਾਦਲਾਂ ਨੂੰ ਲਿਆਉਣ ਵਾਲੇ ਵੀ ਅਸੀਂ, ਖ਼ਤਮ ਵੀ ਅਸੀਂ ਹੀ ਕਰਾਂਗੇ': ਟਕਸਾਲੀ ਆਗੂ
Punjab | 05:53 PM IST Dec 14, 2018
ਬਾਗ਼ੀ ਟਕਸਾਲੀ ਅਕਾਲੀਆਂ ਨੇ ਇੱਕ ਵਾਰ ਫਿਰ ਤੋਂ ਬਾਦਲਾਂ ਖ਼ਿਲਾਫ਼ ਕੀਤੇ ਤਿੱਖੇ ਸ਼ਬਦੀ ਵਾਰ ਕੀਤੇ ਹਨ। ਉਨ੍ਹਾਂ ਨੇ ਕਿਹਾ, ਬਾਦਲਾਂ ਨੂੰ ਲਿਆਉਣ ਵਾਲੇ ਵੀ ਅਸੀਂ....ਖ਼ਤਮ ਵੀ ਅਸੀਂ ਹੀ ਕਰਾਂਗੇ। ਬਾਦਲਾਂ ਵੱਲੋਂ ਮੰਗੀ ਮੁਆਫ਼ੀ ਤੇ ਵੀ ਚੁੱਕੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ, ਗੋਲੀਕਾਂਡ ਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰ ਨਹੀਂ ਮੁਆਫ਼ ਕਰਨਗੇ।
ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਹ ਜੋ ਵੀ ਨੇ ਅਕਾਲੀ ਦਲ ਦੀ ਬਦੌਲਤ ਹਨ ਪਰ ਮੌਜੂਦਾ ਲੀਡਰਸ਼ਿਪ ਚ ਅਕਾਲੀ ਦਲ ਖ਼ਤਮ ਹੋ ਰਿਹਾ ਹੈ। ਸੇਖਵਾਂ ਨੇ ਬਾਦਲਾਂ ਵੱਲੋਂ ਮੰਗੀ ਮੁਆਫ਼ੀ ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਬੇਅਦਬੀ ਲਈ ਪੰਥ ਮੁਆਫ਼ ਨਹੀਂ ਕਰੇਗਾ। ਗੋਲੀਕਾਂਡ ਵਿੱਚ ਸ਼ਹੀਦ ਹੋਵੇ ਸਿੰਘਾਂ ਦੇ ਪਰਿਵਾਰ ਮੁਆਫ਼ ਨਹੀਂ ਕਰਨਗੇ। ਚਿੱਟਾ ਪੀ ਕੇ ਮਰੇ ਨੌਜਵਾਨਾਂ ਦੀਆਂ ਮਾਵਾਂ ਕਦੇ ਮੁਆਫ਼ ਨਹੀਂ ਕਰਨਗੀਆਂ। ਸੇਖਵਾਂ ਨੇ ਕਿਹਾ ਕਿ ਜਿਨ੍ਹਾਂ ਨੇ ਸੇਵਾ ਕਰਨੀ ਹੁੰਦੀ ਹੈ ਉਹ ਢੰਡੋਰਾ ਨਹੀਂ ਪਿੱਟਦੇ।
ਰਤਨ ਸਿੰਘ ਅਜਨਾਲਾ ਨੇ ਵੀ ਬਾਦਲ ਪਰਿਵਾਰ ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ 1992 ਤੋਂ ਪਹਿਲਾਂ ਬਾਦਲਾਂ ਨੂੰ ਕੋਈ ਨਹੀਂ ਜਾਣਦਾ ਸੀ। ਅਸੀਂ ਹੀ ਬਾਦਲਾਂ ਨੂੰ ਲਿਆਉਣ ਵਾਲੇ ਸੀ ਤੇ ਅਸੀਂ ਹੀ ਖ਼ਤਮ ਕਰਾਂਗੇ। ਅਜਨਾਲਾ ਨੇ ਕਿਹਾ ਕਿ ਸੁਖਬੀਰ ਦਾ ਫੰਡਾ ਮਨੀ ਪਾਵਰ ਤੇ ਮੱਸਲ ਪਾਵਰ ਹੈ। ਬ੍ਰਹਮਪੁਰਾ ਨੇ ਕਿਹਾ ਕਿ ਬਾਦਲਾਂ ਨੇ ਅਕਾਲ ਤਖ਼ਤ ਸਾਹਿਬ ਦੇ ਇਲਾਵਾ ਦੂਜੇ ਤਖ਼ਤਾਂ ਤੇ ਵੀ ਕਬਜ਼ਾ ਕਰ ਲਿਆ ਹੈ।
ਜਥੇਦਾਰਾਂ ਨੂੰ ਸੁਖਬੀਰ ਬਾਦਲ ਘਰ ਬੁਲਾਕੇ ਹੁਕਮ ਦਿੰਦਾ ਹੈ। ਬ੍ਰਹਮਪੁਰਾ ਨੇ ਇਲਜ਼ਾਮ ਲਾਇਆ ਕਿ ਡੇਰਾ ਮੁਖੀ ਨੂੰ ਸੁਖਬੀਰ ਨੇ ਮੁਆਫ਼ੀ ਦਿਵਾਈ। ਬਾਗ਼ੀ ਟਕਸਾਲੀਆਂ ਨੂੰ ਉਸ ਵੇਲੇ ਹੁਲਾਰਾ ਮਿਲਿਆ ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਤੇ ਪੰਥਕ ਆਗੂ ਮਨਜੀਤ ਸਿੰਘ ਕਲਕੱਤਾ ਦੇ ਬੇਟੇ ਗੁਰਪ੍ਰੀਤ ਸਿੰਘ ਆਹਲੂਵਾਲੀਆਂ ਦਾ ਸਾਥ ਮਿਲਿਆ।