HOME » Videos » Punjab
Share whatsapp

ਆਪ ਤੇ ਟਕਸਾਲੀ ਅਕਾਲੀਆਂ 'ਚ ਰੇੜਕਾ, ਇੱਕ ਵਾਰ ਫੇਰ ਖਹਿਰਾ ਨੇ ਟਕਸਾਲੀਆਂ ਨੂੰ ਦਿੱਤਾ ਸੱਦਾ..

Punjab | 09:47 AM IST Mar 12, 2019

ਆਮ ਆਦਮੀ ਪਾਰਟੀ ਅਤੇ ਟਕਸਾਲੀ ਅਕਾਲੀਆਂ ਵਿਚਾਲੇ ਰੇੜਕਾ ਲਗਾਤਾਰ ਜਾਰੀ ਹੈ। ਦੋਵੇਂ ਪਾਰਟੀਆਂ ਵਿਚਕਾਰ ਅਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਕੋਈ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ। ਇਸੇ ਵਿਚਾਲੇ ਸੁਖਪਾਲ ਖਹਿਰਾ ਨੇ ਟਕਸਾਲੀਆ ਨੂੰ ਇੱਕ ਵਾਰ ਫਿਰ ਨਾਲ ਆਉਣ ਦਾ ਸੱਦਾ ਦਿੱਤਾ ਹੈ।

ਆਮ ਆਦਮੀ ਪਾਰਟੀ ਅਤੇ ਟਕਸਾਲੀਆ ਵਿਚਕਾਰ ਬਣਦੀ-ਬਣਦੀ ਗੱਲ ਵਿਗੜ ਲੱਗੀ ਤਾਂ ਮੌਕਾ ਉਨ੍ਹਾਂ ਲੋਕਾਂ ਨੂੰ ਵੀ ਨਜ਼ਰ ਆਉਣ ਲੱਗਿਆ, ਜੋ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਟਕਸਾਲੀਆ ਨੂੰ ਆਪਣੇ ਨਾਲ ਖੜ੍ਹਾ ਨਹੀਂ ਕਰ ਸਕੇ। ਸੂਬੇ ਦੀਆਂ ਦਿਵਾਈ ਪਾਰਟੀਆਂ ਖ਼ਿਲਾਫ਼ ਮੋਰਚਾਬੰਦੀ ਕਰ ਰਹੇ ਸੁਖਪਾਲ ਖਹਿਰਾ ਨੂੰ ਹੁਣ ਮੁੜ ਉਮੀਦ ਜਾਗ ਗਈ ਹੈ। ਪਿਛਲੀ ਕੋਸ਼ਿਸ਼ ਦੀ ਨਾਕਾਮੀ ਦੇ ਬਾਅਦ ਖਹਿਰਾ ਨੇ ਇੱਕ ਵਾਰ ਫੇਰ ਟਕਸਾਲੀਆ ਵੱਲ ਹੱਥ ਵਧਾਇਆ ਹੈ। ਖਹਿਰਾ ਨੇ ਅਪੀਲ ਕੀਤੀ ਹੈ ਕਿ ਟਕਸਾਲੀ ਲਈ ਅਜੇ ਵੀ ਉਨ੍ਹਾਂ ਦੇ ਦਰਵਾਜ਼ੇ ਖੁੱਲ੍ਹੇ ਹਨ। ਟਿਕਟਾਂ ਦੀ ਵੰਡ ਉੱਤੇ ਇੱਕ ਵਾਰ ਫੇਰ ਇਕੱਠੇ ਬੈਠ ਕੇ ਵਿਚਾਰਾਂ ਹੋ ਸਕਦੀਆਂ ਹਨ।

ਖਹਿਰਾ ਬੇਸ਼ੱਕ ਮੁੜ ਟਕਸਾਲੀਆ ਵੱਲ ਨਜ਼ਰ ਟਕਾਈ ਬੈਠੇ ਹਨ ਪਰ ਆਮ ਆਦਮੀ ਪਾਰਟੀ ਦੀ ਟਕਸਾਲੀਆ ਨਾਲ ਗੱਠਜੋੜ ਦੀ ਗੱਲ ਅਜੇ ਪੂਰੀ ਤਰਾ ਟੁੱਟੀ ਵੀ ਨਹੀਂ। ਦੋਵਾਂ ਵਿਚਕਾਰ ਪੇਚ ਅਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਹੀ ਫਸਿਆ ਹੋਇਆ ਹੈ। ਸੂਤਰਾਂ ਮੁਤਾਬਿਕ ਇਸ ਰੇੜਕੇ ਨੂੰ ਖ਼ਤਮ ਕਰਨ ਲਈ ਆਪ' ਨੇ ਟਕਸਾਲੀਆ ਨੂੰ ਬਠਿੰਡਾ ਸੀਟ ਦੀ ਪੇਸ਼ਕਸ਼ ਕੀਤੀ ਹੈ, ਤਾਂ ਜੋ ਉਹ ਆਪਣਾ ਉਮੀਦਵਾਰ ਅਨੰਦਪੁਰ ਸਾਹਿਬ ਤੋਂ ਉਤਾਰ ਸਕੇ। ਪਰ ਟਕਸਾਲੀ ਅਨੰਦਪੁਰ ਸਾਹਿਬ ਸੀਟ ਲਈ ਬਜ਼ਿਦ ਹਨ ਕਿਉਂਕਿ ਇਸੇ ਸੀਟ ਲਈ ਉਨ੍ਹਾਂ ਖਹਿਰਾ ਦੇ ਸਮਰਥਨ ਵਾਲੇ ਪੀ.ਡੀ.ਏ. ਤੋਂ ਵੱਖ ਰਾਗ ਚੁਣਿਆ। ਹਾਲਾਂਕਿ  'ਆਪ' ਫ਼ਿਰੋਜ਼ਪੁਰ ਤੇ ਖਡੂਰ ਸਾਹਿਬ ਲੋਕ ਸਭਾ ਸੀਟ ਟਕਸਾਲੀਆ ਲਈ ਛੱਡ ਚੁੱਕੀ ਹੈ ਤੇ ਹੁਣ 'ਆਪ' ਨੇ ਬਠਿੰਡਾ ਸੀਟ ਛੱਡਣ ਦਾ ਵੀ ਮਨ ਬਣਾ ਲਿਆ । ਪਰ ਮਸਲਾ ਅਨੰਦਪੁਰ ਸੀਟ ਉੱਤੇ ਹੀ ਅੜਿਆ ਹੋਇਆ ਹੈ।

SHOW MORE