HOME » Top Videos » Punjab
Share whatsapp

7 ਫੁੱਟ 7 ਇੰਚ ਦੇ ਇਸ ਗੱਭਰੂ ਨੇ ਖਲੀ ਤੇ ਜਗਦੀਪ ਬਾਜਵਾ ਨੂੰ ਵੀ ਪਛਾੜਿਆ, ਹਰ ਪਾਸੇ ਚਰਚਾ

Punjab | 11:59 AM IST Jun 20, 2019

ਜੰਮੂ ਦਾ ਜੰਮਪਲ ਗੱਭਰੂ ਸੁਨੀਲ ਚੌਧਰੀ ਸਾਰਿਆਂ ਲਈ ਖਿੱਚ ਦੇ ਕੇਂਦਰ ਬਣ ਚੁੱਕਿਆ ਹੈ। ਜਿਸ ਦੀ ਖਿੱਚ ਦਾ ਰਾਜ ਐ ਉਸ ਦੀ 7 ਫੁੱਟ 7 ਇੰਚ ਦੀ ਲੰਬਾਈ ਹੈ। ਜਿਸ ਦੇ ਹਰ ਪਾਸੇ ਚਰਚੇ ਹਨ। ਲੰਬਾਈ ਦੇ ਮਾਮਲੇ ਵਿੱਚ ਸੁਨੀਲ ਨੇ ਖਲੀ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਜਗਦੀਪ ਬਾਜਵਾ ਨੂੰ ਵੀ ਪਛਾੜ ਦਿੱਤਾ ਹੈ।

ਖ਼ੂਬਸੂਰਤੀ, ਸੋਹਣਾ ਕੱਦ ਕਾਠ ਸਭ ਕੁਦਰਤ ਦੀ ਨਿਆਮਤ ਹੈ।  ਕੁਦਰਤ ਨੇ ਹਰ ਇੱਕ ਇਨਸਾਨ ਨੂੰ ਕੋਈ ਨਾ ਕੋਈ ਤੌਫ਼ੀਕ ਬਖ਼ਸ਼ੀ ਹੈ। ਤੁਹਾਡੀ ਟੀਵੀ ਸਕਰੀਨ ਤੇ ਦਿੱਖ ਰਹੇ ਸੁਨੀਲ ਚੌਧਰੀ ਨੂੰ ਕੁਦਰਤ ਨੇ ਨਿਵੇਕਲੀ ਦਾਤ ਬਖ਼ਸ਼ੀ ਹੈ। ਜਿਸ ਦੀ ਲੰਬਾਈ ਸਾਧਾਰਨ ਲੋਕਾਂ ਨਾਲੋਂ ਕਿਤੇ ਜ਼ਿਆਦਾ ਹੈ।

7 ਫੁੱਟ 7 ਇੰਚ ਦੀ ਲੰਬਾਈ ਵਾਲੇ ਸੁਨੀਲ ਚੌਧਰੀ ਨੇ ਲੰਬਾਈ ਦੇ ਮਾਮਲੇ 'ਚ ਖਲੀ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਜਗਦੀਪ ਬਾਜਵਾ ਨੂੰ ਵੀ ਪਛਾੜ ਦਿੱਤਾ ਹੈ। ਕਈ ਸਾਲਾਂ ਤੋਂ ਜੰਮੂ ਪੁਲਿਸ ਚ ਆਪਣੀਆਂ ਸੇਵਾਵਾਂ ਨਿਭਾ ਰਿਹਾ। ਜੋ ਨਵਾਂਸ਼ਹਿਰ ਵਿੱਚ ਜ਼ਿਲ੍ਹਾ ਪੱਧਰੀ ਵੁਸ਼ੂ ਚੈਂਪੀਅਨਸ਼ਿਪ ਮੁੱਖ ਮਹਿਮਾਨ ਵਜੋਂ ਹਿੱਸਾ ਲੈਣ ਪਹੁੰਚਿਆ ਸੀ।

ਜੰਮੂ ਵਿੱਚ ਪੈਦਾ ਹੋਇਆ ਸੁਨੀਲ ਚੌਧਰੀ ਭਾਰਤ ਹੀ ਨਹੀਂ ਬਲਕਿ ਦੁਨੀਆ ਵਿੱਚ ਸਭ ਤੋਂ ਲੰਬੇ ਪੁਲਿਸ ਵਾਲੇ ਵਜੋਂ ਜਾਣਿਆ ਜਾਂਦਾ। ਜਿਸ ਦੇ ਜੁੱਤੀ ਦਾ ਨੰਬਰ ਵੀ 19 ਐ ਜਿਸ ਨੂੰ ਬਣਵਾਉਣ ਲਈ ਜਲੰਧਰ ਜਾਣਾ ਪੈਂਦਾ। ਉੱਥੇ ਹੀ ਪੁਲਿਸ ਦੀ ਵਰਦੀ ਵੀ ਸਪੈਸ਼ਲ ਸਿਵਾਉਣੀ ਪੈਂਦੀ ਹੈ। ਜਿੱਥੇ ਸੁਨੀਲ ਚੌਧਰੀ ਆਪਣੀ ਲੰਬਾਈ ਤੋਂ ਖ਼ੁਸ਼ ਐ ਉੱਥੇ ਹੀ ਆਮ ਜ਼ਿੰਦਗੀ ਚ ਉਸ ਦੀ ਲੰਬਾਈ ਕਾਫ਼ੀ ਦਿੱਕਤਾਂ ਵੀ ਖੜੀਆਂ ਕਰਦੀ ਹੈ। ਜਿਸ ਕਰ ਕੇ ਬਾਥਰੂਮ ਦੀ ਵਰਤੋਂ ਕਰਨ, ਬੈੱਡ ਤੇ ਸੌਣ ਤੇ ਕੁਰਸੀ ਤੇ ਬੈਠਣ ਦੌਰਾਨ ਕਾਫ਼ੀ ਮੁਸ਼ਕਿਲ ਆਉਂਦੀ ਹੈ।

ਸੁਨੀਲ ਚੌਧਰੀ ਦੀ ਲੰਬਾਈ ਨੇ ਅੱਜ ਉਸ ਦੀ ਸ਼ਾਨ ਹੋਰ ਵਧਾ ਦਿੱਤੀ। ਜਿਸ ਦੇ ਚੱਲਦਿਆਂ ਜੰਮੂ ਪੁਲਿਸ ਨੂੰ ਵੀ ਉਸ ਤੇ ਮਾਣ ਹੈ। ਹਰ ਸ਼ਖ਼ਸ ਵਾਸਤੇ ਖਿੱਚ ਦਾ ਕੇਂਦਰ ਬਣ ਰਿਹਾ।

SHOW MORE