HOME » Top Videos » Punjab
Share whatsapp

ਪਤੀ ਦੇ ਖਰਚੇ 'ਤੇ ਗਈ ਕੈਨੇਡਾ, ਫਿਰ ਆਈ ਇਹ ਹੈਰਾਨ ਕਰਨ ਵਾਲੀ ਖਬਰ

Punjab | 12:36 PM IST Feb 17, 2020

ਮਾਪਿਆਂ ਵਿਚ ਅੱਜਕਲ ਆਪਣੇ ਪੁੱਤਰਾਂ ਨੂੰ ਵਿਦੇਸ਼ ਭੇਜਣ ਦਾ ਚਾਅ ਇੰਨਾ ਵੱਧ ਗਿਆ ਹੈ ਕਿ ਉਹ ਪਹਿਲਾਂ ਪੁੱਤਰ ਦਾ ਵਿਆਹ ਕਰਦੇ ਹਨ ਅਤੇ ਫਿਰ ਸਾਰਾ ਖ਼ਰਚਾ ਚੁੱਕ ਕੇ ਆਪਣੀ ਨੂੰਹ ਨੂੰ ਵਿਦੇਸ਼ ਵੀ ਭੇਜਦੇ ਹਨ। ਪਰ ਕੁੱਝ ਕੁੜੀਆਂ ਉੱਥੇ ਜਾ ਕੇ ਬਦਲ ਜਾਂਦੀਆਂ ਹਨ ਅਤੇ ਪੰਜਾਬ ਵਿਚ ਰਹਿ ਰਹੇ ਆਪਣੇ ਪਤੀ ਨੂੰ ਭੁੱਲ ਜਾਂਦੀਆਂ ਹਨ। ਅਜਿਹਾ ਹੀ ਇਕ ਮਾਮਲਾ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਵਿਚ ਸਾਹਮਣੇ ਆਇਆ ਹੈ।

ਇਥੋਂ ਦੇ ਰਹਿਣ ਵਾਲੇ ਪ੍ਰੀਤਮ ਸਿੰਘ ਦਾ ਫ਼ਤਿਹਗੜ੍ਹ ਚੂੜੀਆਂ ਦੀ ਕੁੜੀ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਪਹਿਲਾਂ ਸ਼ਰਤ ਇਹ ਸੀ ਕਿ ਕੁੜੀ ਨੂੰ ਮੁੰਡੇ ਵਾਲੇ ਆਪਣੇ ਖਰਚ 'ਤੇ ਕੈਨੇਡਾ ਭੇਜਣਗੇ ਅਤੇ ਬਾਅਦ ਵਿਚ ਲੜਕੀ ਆਪਣੇ ਪਤੀ ਨੂੰ ਵੀ ਕੈਨੇਡਾ ਬੁਲਾ ਲਵੇਗੀ। ਮੁੰਡੇ ਵਾਲਿਆਂ ਨੇ ਸਾਰਾ ਖਰਚਾ ਕਰਕੇ ਕੁੜੀ ਨੂੰ ਕਨੇਡਾ ਭੇਜ ਦਿੱਤਾ। ਪਰ ਲੜਕੀ ਦੇ ਦਿਲ ਵਿਚ ਕੁਝ ਹੋਰ ਹੀ ਚੱਲ ਰਿਹਾ ਸੀ। ਬਾਹਰ ਜਾ ਕੇ ਉਸ ਨੇ ਪਾਸਾ ਪਲਟ ਲਿਆ ਅਤੇ ਆਪਣੇ ਪਤੀ ਨੂੰ ਕੈਨੇਡਾ ਨਹੀਂ ਬੁਲਾਇਆ।

ਪੀੜਤ ਪਰਿਵਾਰ ਦੇ ਮੁਤਾਬਿਕ ਉਨ੍ਹਾਂ ਨੇ ਨੂੰਹ ਨੂੰ ਕੈਨੇਡਾ ਭੇਜਣ ਤੋਂ ਬਾਅਦ ਉਸ ਦੇ ਕੋਰਸਾਂ ਉਤੇ ਵੀ ਲੱਖਾਂ ਰੁਪਏ ਖ਼ਰਚ ਕੀਤੇ। ਪੀੜਤ ਪਰਿਵਾਰ ਦੀ ਹਾਲਤ ਇਨ੍ਹੀਂ ਖਰਾਬ ਹੋ ਗੀ ਕਿ ਉਸ ਨੂੰ ਦੋ ਕਿੱਲੇ ਜ਼ਮੀਨ, ਇੱਕ ਪਲਾਟ ਅਤੇ ਇੱਕ ਘਰ ਵੀ ਵੇਚਣਾ ਪੈ ਗਿਆ। ਇਸ ਦੇ ਨਾਲ ਉਸ ਉਤੇ ਕਾਫ਼ੀ ਕਰਜਾ ਵੀ ਚੜ੍ਹ ਗਿਆ। ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਉੱਥੇ ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲੀ ਹੈ ਅਤੇ ਮਾਮਲੇ ਵਿਚ ਜਾਂਚ ਜਾਰੀ ਹੈ।

SHOW MORE