HOME » Top Videos » Punjab
Share whatsapp

ਸਿਰੋਂ ਕਰਜੇ ਦੀ ਪੰਡ ਲਾਹੁਣ ਲਈ ਕਿਡਨੀ ਵੇਚਣ ਲਈ ਮਜਬੂਰ ਹੋਈ ਤਲਵੰਡੀ ਸਾਬੋ ਦੀ ਮੂਰਤੀ ਕੌਰ

Punjab | 06:58 PM IST Sep 07, 2019

ਤਲਵੰਡੀ ਸਾਬੋ ਦੇ ਪਿੰਡ ਸੰਦੋਹਾ ਦੀ ਮੂਰਤੀ ਕੌਰ ਆਪਣੀ ਕਿਡਨੀ ਵੇਚਣ ਲਈ ਮਜਬੂਰ ਹੈ। ਮੂਰਤੀ ਦਾ ਪਤੀ ਕੈਂਸਰ ਤੋਂ ਪੀੜਤ ਸੀ। ਇਲਾਜ ਲਈ ਕਰਜ਼ ਚੁੱਕਿਆ, ਘਰ ਦੀ ਪਾਈ-ਪਾਈ ਵੇਚ ਦਿੱਤੀ ਪਰ ਪਤੀ ਨਹੀਂ ਬਚ ਸਕਿਆ। ਹੁਣ ਪੱਲੇ 2 ਏਕੜ ਜ਼ਮੀਨ ਹੈ ਜਿਸ ਵਿਚੋਂ ਡੇਢ ਏਕੜ ਬੰਜਰ ਹੈ।

ਆਮਦਨ ਦਾ ਕੋਈ ਹੋਰ ਸਾਧਨ ਨਹੀਂ। ਕੈਪਟਨ ਸਰਕਾਰ ਦੀ ਕਰਜ਼ ਮੁਆਫ਼ੀ ਸਕੀਮ ਵਿਚ ਉਸ ਦਾ ਨਾਮ ਨਹੀਂ ਆਇਆ। ਉਸ ਨੇ ਅਕਾਲੀ ਦਲ ਦੀ ਸੱਤਾ ਵਿਚ ਵੀ ਹਰ ਮੰਤਰੀ ਸੰਤਰੀ ਕੋਲ ਮਦਦ ਦੀ ਗੁਹਾਰ ਲਾਈ। ਕਿਸੇ ਨੇ ਬਾਂਹ ਨਹੀਂ ਫੜੀ ਤੇ ਹੁਣ ਜਦੋਂ ਕੈਪਟਨ ਸਰਕਾਰ ਨੇ ਉਸ ਦਾ ਕਰਜ਼ ਮੁਆਫ਼ ਨਹੀਂ ਕੀਤਾ ਤਾਂ ਮੂਰਤੀ ਕੌਰ ਆਪਣੀ ਕਿਡਨੀ ਵੇਚਣ ਲਈ ਮਜਬੂਰ ਹੈ ਤਾਂ ਜੋ ਸਿਰ ਚੜ੍ਹਿਆ ਕਰਜ਼ ਉਤਾਰਨ ਦੇ ਨਾਲ ਨਾਲ ਘਰ ਬੈਠੀ ਜਵਾਨ ਧੀ ਦਾ ਵਿਆਹ ਵੀ ਹੋ ਸਕੇ। ਉਧਰ ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕੈਪਟਨ ਸਰਕਾਰ ਦੀ ਕਰਜ਼ ਮੁਆਫੀ ਮੁਹਿੰਮ ਉੱਤੇ ਸਵਾਲ ਚੁੱਕੇ ਹਨ ਤੇ ਇਸ ਪੀੜਤ ਔਰਤ ਲਈ ਮਦਦ ਵੀ ਮੰਗੀ।

ਕੈਪਟਨ ਸਰਕਾਰ ਆਪਣੀ ਕਰਜ਼ ਮੁਆਫ਼ੀ ਮੁਹਿੰਮ ਤਹਿਤ ਕਿਸਾਨਾਂ ਦੇ ਸਿਰੋਂ ਕਰਜ਼ ਦਾ ਬੋਝ ਹੌਲਾ ਕਰਨ ਦੇ ਵੱਡੇ-ਵੱਡੇ ਦਾਅਵੇ ਤਾਂ ਕਰਦੀ ਹੈ, ਪਰ ਉਨ੍ਹਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੈ। ਕਈ ਅਜਿਹੇ ਪਰਿਵਾਰ ਹਨ, ਜੋ ਕਰਜ਼ ਮੁਆਫ਼ੀ ਦੇ ਅਸਲ ਹੱਕਦਾਰ ਹੋਣ ਦੇ ਬਾਵਜੂਦ ਇਸ ਤੋਂ ਵਾਂਝੇ ਹਨ।

SHOW MORE