HOME » Videos » Punjab
Share whatsapp

ਮਰਿਆਦਾ ਭੁੱਲੇ ਕਾਂਗਰਸੀ, ਖਡੂਰ ਸਾਹਿਬ ਵਿਚ 'ਢੋਲ ਜਗੀਰੋ ਦਾ' ਲਾ ਕੇ ਪਾਏ ਭੰਗੜੇ

Punjab | 07:46 PM IST Apr 14, 2019

ਸਿਆਸਤ ਵਿਚ ਮਰਿਆਦਾ ਦਿਨੋਂ ਦਿਨ ਡਿਗਦੀ ਜਾ ਰਹੀ ਹੈ ਤੇ ਸਿਆਸਤਦਾਨਾਂ ਦਾ ਮਕਸਦ ਬੱਸ ਸੱਤਾ ਹਾਸਲ ਕਰਨਾ ਹੀ ਰਹਿ ਗਿਆ ਹੈ। ਇਸ ਦੀ ਪੁਖ਼ਤਾ ਉਦਾਹਰਨ ਵੇਖਣ ਨੂੰ ਮਿਲੀ ਹਲਕਾ ਖਡੂਰ ਸਾਹਿਬ ਵਿਚ ਕਾਂਗਰਸ ਵੱਲੋਂ ਕੀਤੀ ਰੈਲੀ ਵਿਚ।

ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਖ਼ੁਦ ਕਬੂਲ ਕਰ ਰਹੇ ਹਨ ਕਿ ਅਸੀਂ ਰੈਲੀ ਵਿਚ ਢਾਡੀ ਲਾਏ, ਲੰਗਰ ਲਗਾਇਆ ਤੇ ਫਿਰ ਜਗੀਰੋ ਦਾ ਢੋਲ ਖੜਕਾਇਆ। ਦੱਸ ਦਈਏ ਕਿ ਬੀਬੀ ਜਗੀਰ ਕੌਰ ਅਕਾਲੀ ਦਲ ਵੱਲੋਂ ਇਸ ਹਲਕੇ ਤੋਂ ਉਮੀਦਵਾਰ ਹਨ। ਪੰਜਾਬੀ ਗੀਤ ਢੋਲ ਜਗੀਰੋ ਦਾ ਚੱਲ ਰਿਹਾ ਸੀ ਤੇ ਮਰਿਆਦਾ ਭੁੱਲੇ ਕਾਂਗਰਸੀ ਵਰਕਰ ਇਸ ਗੀਤ ਉਤੇ ਭੰਗੜਾ ਪਾਉਂਦੇ ਹੋਏ ਬੀਬੀ ਜਗੀਰ ਕੌਰ ਤੇ ਕਟਾਖਸ਼ ਕਰ ਰਹੇ ਸਨ।

SHOW MORE