ਜ਼ਮੀਨੀ ਵਿਵਾਦ ਨੂੰ ਲੈਕੇ ਪਿਤਾ ਤੇ ਭਾਈ ਨੇ ਸਕੇ ਭਰਾ ਨੂੰ ਗੋਲੀਆਂ ਨਾਲ ਭੁੰਨਿਆ !
Punjab | 11:17 AM IST Feb 25, 2020
ਤਰਨਤਾਰਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਿਤਾ ਨੇ ਆਪਣੇ ਮੁੰਡੇ ਤੇ ਪੋਤਿਆ ਨਾਲ ਮਿਲ ਕੇ ਆਪਣੇ ਹੀ ਮੁੰਡੇ ਦਾ ਕਤਲ ਕਰ ਦਿੱਤਾ। ਇਸ ਮਾਮਲੇ ਤੋਂ ਬਾਅਦ ਇਲਾਕੇ ਚ ਸਨਸਨੀ ਫੈਲ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਪਿੰਡ ਤੇਜਾਸਿੰਘ ਵਾਲਾ ਚ ਜਮੀਨੀ ਵਿਵਾਦ ਦੇ ਚੱਲਦੇ ਪਿਤਾ ਨੇ ਆਪਣੇ ਮੁੰਡੇ ਤੇ ਪੋਤਿਆ ਨਾਲ ਮਿਲ ਕੇ ਆਪਣੇ ਮੁੰਡੇ ਬਲਦੇਵ ਨੂੰ ਗੋਲੀਆਂ ਨੂੰ ਨਾਲ ਭੁੰਨ ਦਿੱਤਾ। ਇਸ ਮਾਮਲੇ ਤੇ ਮ੍ਰਿਤਕ ਬਲਦੇਵ ਸਿੰਘ ਦੀ ਪਤਨੀ ਪਲਵਿੰਦਰ ਕੌਰ ਦਾ ਕਹਿਣਾ ਹੈ ਕਿ ਬਲਦੇਵ ਸਿੰਘ ਦਾ ਆਪਣੇ ਸਕੇ ਭਰਾ ਸੁਖਦੇਵ ਸਿੰਘ ਦੇ ਨਾਲ ਜਮੀਨੀ ਵਿਵਾਦ ਚਲ ਰਿਹਾ ਸੀ। ਸੁਖਦੇਵ ਸਿੰਘ ਨੇ ਉਨ੍ਹਾਂ ਦੀ ਜ਼ਮੀਨ ’ਤੇ ਕਬਜ਼ਾ ਕਰ ਰੱਖਿਆ ਸੀ। ਜਿਸ ’ਤੇ ਉਨ੍ਹਾਂ ਦੇ ਪਿਤਾ ਜਗਤਾਰ ਸਿੰਘ ਵੀ ਸੁਖਦੇਵ ਸਿੰਘ ਦੀ ਸਹਾਇਤਾ ਕਰ ਰਿਹਾ ਸੀ। ਬਲਦੇਵ ਸਿੰਘ ਨੇ ਆਪਣੇ ਸਕੇ ਭਰਾ ਵੱਲੋਂ ਜਾਣੋਂ ਮਾਰਨ ਦੀ ਧਮਕੀਆਂ ਦੀ ਸ਼ਿਕਾਇਤ ਪੁਲਿਸ ਨੂੰ ਦੇ ਰੱਖੀ ਸੀ। ਮ੍ਰਿਤਕ ਦੀ ਪਤਨੀ ਨੇ ਇਹ ਵੀ ਦੱਸਿਆ ਕਿ ਬਲਦੇਵ ਸਿੰਘ ਅਤੇ ਉਸਦੇ ਭਰਾ ਸੁਖਦੇਵ ਸਿੰਘ ਪਿਤਾ ਜਗਤਾਰ ਸਿੰਘ ਦੇ ਨਾਲ ਕੁਝ ਲੋਕ ਉਨ੍ਹਾਂ ਦੇ ਘਰ ’ਚ ਵੜ੍ਹ ਕੇ ਉਸਦੇ ਪਤੀ ਨਾਲ ਕੁੱਟਮਾਰ ਕਰਨ ਲੱਗੇ । ਇਸ ਤੋਂ ਬਾਅਦ ਉਸ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਮੌਕੇ ਤੇ ਹੀ ਬਲਦੇਵ ਸਿੰਘ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮੁਲਜ਼ਮਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-
-
-
50 ਵਾਰਡਾਂ ਚੋਂ 37 ਵਾਰਡ ਜਿੱਤ ਕੇ Congress ਦਾ ਦਬਦਬਾ, ਹਰ ਪਾਸੇ ਕਾਂਗਰਸ ਦੀ ਡੰਕਾ
-
ਸਥਾਨਕ ਚੋਣਾਂ ਦੇ ਨਤੀਜੇ ਲਈ ਅੱਜ ਸਵੇਰੇ 9 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ
-
-
Patti ਚ ਵੋਟਿੰਗ ਦੌਰਾਨ ਚੱਲੀਆਂ ਗੋਲੀਆਂ, 'AAP' ਦਾ ਇੱਕ ਵਰਕਰ ਹੋਇਆ ਜ਼ਖਮੀ