HOME » Top Videos » Punjab
Share whatsapp

ਦਾਖਾ 'ਚ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਦਾ ਘੇਰਿਆ ਦਫ਼ਤਰ

Punjab | 12:38 PM IST Oct 11, 2019

ਇੱਕ ਪਾਸੇ ਜਿੱਥੇ ਵੱਡੇ ਵੱਡੇ ਲੀਡਰ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਲਈ ਚੋਣ ਮੈਦਾਨ ਚ ਉਤਰੇ ਹੋਏ ਨੇ ਉੱਥੇ ਹੀ ਬੇਰੁਜ਼ਗਾਰ ਅਧਿਆਪਕ ਆਂਗਨਵਾੜੀ ਵਰਕਰ ਅਤੇ ਮੁਲਾਜ਼ਮ ਜਥੇਬੰਦੀਆਂ ਆਪਣਾ ਵਿਰੋਧ ਵੀ ਲੀਡਰਾਂ ਦੇ ਖਿਲਾਫ ਜ਼ਾਹਿਰ ਕਰ ਰਹੀਆਂ ਹਨ। ਬੀਤੇ ਦਿਨ ਮੁੱਲਾਂਪੁਰ ਦਾਖਾ ਵਿਖੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਮੁੱਖ ਦਫਤਰ ਦੇ ਬਾਹਰ ਫਿਰ ਘਿਰਾਓ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਖਿਲਾਫ ਆਪਣੀ ਨਾਰਾਜ਼ਗੀ ਜਾਹਿਰ ਕੀਤੀ ਗਈ ਇਸ ਦੌਰਾਨ ਵੱਡੀ ਤਦਾਦ ਚ ਪੁਲੀਸ ਫੋਰਸ ਵੀ ਮੌਕੇ ਤੇ ਤੈਨਾਤ ਰਹੀ ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਦਫਤਰ ਦੇ ਬਾਹਰ ਰੋਕੀ ਰੱਖਿਆ।

ਸੰਘਰਸ਼ੀ ਜਥੇਬੰਦੀਆਂ ਨੇ ਹੁਣ ਸਰਕਾਰ ਨਾਲ ਦੋ-ਦੋ ਹੱਥ ਕਰਨ ਦੀ ਤਿਆਰੀ ਕਰ ਲਈ ਹੈ ਤੇ ਜਿੱਥੇ ਚੋਣਾਂ ਹੋਣੀਆਂ ਨੇ ਉਹਨਾਂ ਹਲਕਿਆਂ ਦਾ ਰੁਖ ਕਰ ਲਿਆ ਹੈ। ਕਾਂਗਰਸ ਉਮੀਦਵਾਰਾਂ ਤੋਂ ਜਵਾਬ ਮੰਗਣਾ ਸ਼ੁਰੂ ਕਰ ਦਿੱਤਾ ਹੈ। ਆਂਗਨਵਾੜੀ ਵਰਕਰਾਂ, ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਨੇ ਦਾਖਾ ਹਲਕੇ ਚ ਕਾਂਗਰਸ ਉਮੀਦਵਾਰ ਸੰਦੀਪ ਸੰਧੂ ਦੇ ਦਫ਼ਤਰ ਦਾ ਘਿਰਾਓ ਕੀਤਾ। ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ ਪਰ ਵੱਡੀ ਗਿਣਤੀ ਚ ਮੌਜੂਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਦਫ਼ਤਰ ਦੇ ਅੰਦਰ ਨਹੀਂ ਜਾਣ ਦਿੱਤਾ।

 

SHOW MORE