HOME » Top Videos » Punjab
Share whatsapp

ਟੈੱਟ ਪਾਸ ਅਧਿਆਪਕਾਂ ਵੱਲੋਂ ਸਿੰਗਲਾ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ, ਪੁਲਿਸ ਨਾਲ ਹੋਈ ਝੜਪ

Punjab | 08:58 PM IST Sep 14, 2019

ਈਟੀਟੀ ਅਤੇ ਟੈੱਟ ਪਾਸ ਅਧਿਆਪਕਾਂ ਨੇ ਸਰਕਾਰ ਖਿਲ਼ਾਫ ਮੋਰਚਾ ਖੋਲਿਆ ਹੋਇਆ ਹੈ। ਅਧਿਆਪਕਾਂ ਨੇ ਅੱਜ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਸਮੇਂ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਵੀ ਸਿੰਗਲਾ ਦੇ ਘਰ ਪੁੱਜੇ ਹੋਏ ਸਨ ਜਿਨ੍ਹਾਂ ਦੇ ਘਿਰਾਉ ਦੀ ਵੀ ਕੋਸ਼ਿਸ਼ ਕੀਤੀ, ਹਾਲਾਂਕਿ ਪੁਲਿਸ ਨੇ ਅਧਿਆਪਕਾਂ ਨੂੰ ਅੱਗੇ ਵਧਣ ਤੋਂ ਰੋਕਿਆ ਅਤੇ ਇਸ ਦੌਰਾਨ ਝੜਪ ਵੀ ਹੋਈ।

ਟੈੱਟ ਪਾਸ ਅਧਿਆਪਕ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਘਰ ਦਾ ਘਿਰਾਉ ਕਰਨ ਪਹੁੰਚੇ, ਹਾਲਾਂਕਿ ਇਸ ਦੌਰਾਨ ਅਧਿਆਪਕਾਂ ਨੂੰ ਪਤਾ ਲੱਗਾ ਕਿ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਸਿੰਗਲਾ ਦੇ ਘਰ ਪਹੁੰਚੇ ਹਨ। ਅਧਿਆਪਕਾਂ ਨੇ ਰਾਣਾ ਸੋਢੀ ਦੇ ਘਿਰਾਉ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਅਧਿਆਪਕਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਬੈਰੀਕੇਡ ਲਗਾਏ ਅਤੇ ਬਾਵਜੂਦ ਇਸ ਦੇ ਜਦੋਂ ਅਧਿਆਪਕ ਨਹੀਂ ਹਟੇ ਤਾਂ ਪੁਲਿਸ ਨੇ ਇਨ੍ਹਾਂ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ।

ਇਸ ਪ੍ਰਦਰਸ਼ਨ ਦੌਰਾਨ ਮਹਿਲਾ ਅਧਿਆਪਕਾਂ ਨਾਲ ਬਦਸਲੂਕੀ ਕੀਤੀ ਗਈ। ਮਹਿਲਾ ਅਧਿਆਪਕ ਮੁਤਾਬਿਕ ਪੁਲਿਸ ਨੇ ਉਨ੍ਹਾਂ ਦੇ ਕੱਪੜੇ ਵੀ ਪਾੜੇ, ਅਧਿਆਪਕਾਂ ਦੇ ਇਸ ਰੋਹ ਨੂੰ ਦੇਖਦਿਆਂ ਰਾਣਾ ਸੋਢੀ ਆਪਣੀ ਗੱਡੀ ਮੋੜਨ ਲਈ ਮਜਬੂਰ ਹੋ ਗਏ ਅਤੇ ਮੁੜ ਸਿੰਗਲਾ ਦੇ ਘਰ ਪਹੁੰਚ ਗਏ। ਇਹ ਅਧਿਆਪਕ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ, ਜਿਸ ਦਾ ਵਾਅਦਾ ਸਰਕਾਰ ਨੇ ਕੀਤਾ ਸੀ।

ਗੌਰਤਲਬ ਹੈ ਕਿ ਸੰਗਰੂਰ 'ਚ ਇਨ੍ਹਾਂ ਅਧਿਆਪਕਾਂ ਨੇ ਪਿਛਲੇ ਦਸ ਦਿਨਾਂ ਤੋਂ ਮੋਰਚਾ ਖੋਲਿਆ ਹੈ। ਇੱਥੋਂ ਤੱਕ ਕਿ ਦੋ ਅਧਿਆਪਕ ਮਰਨ ਵਰਤ 'ਤੇ ਵੀ ਬੈਠੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਸਿੱਖਿਆ ਮੰਤਰੀ ਦੇ ਜ਼ਿਲ੍ਹੇ 'ਚ ਧਰਨਾ ਦੇਣ ਦੇ ਬਾਵਜੂਦ ਅਧਿਆਪਕਾਂ ਦੀ ਕੋਈ ਸਾਰ ਨਹੀਂ ਲੈ ਰਿਹਾ।

SHOW MORE