HOME » Top Videos » Punjab
Share whatsapp

PUBG ਕਾਰਨ ਡਿਪਰੈਸ਼ਨ 'ਚ ਗਿਆ ਨੌਜਵਾਨ, ਹੁਣ ਹੱਥ ਜੋੜ ਕੇ ਬੈਨ ਕਰਨ ਦੀ ਕਰ ਰਿਹੈ ਅਪੀਲ

Punjab | 07:46 PM IST Sep 22, 2019

ਸੁਲਤਾਨਪੁਰ ਲੋਧੀ ਦੇ ਨੌਜਵਾਨ ਰੋਹਿਤ ਦੇ ਦਿਮਾਗ਼ ਉਤੇ ਪਬ-ਜੀ ਗੇਮ ਦਾ ਇੰਨਾ ਅਸਰ ਹੋ ਚੁੱਕਿਆ ਹੈ ਕਿ ਉਸ ਨੂੰ ਗੇਮ ਤੋਂ ਬਿਨਾਂ ਦੌਰੇ ਪੈਣ ਲੱਗਦੇ ਸਨ ਤੇ ਜਦੋਂ ਗੇਮ ਮਿਲ ਜਾਂਦੀ ਸੀ ਤਾਂ ਸਭ ਠੀਕ ਹੋ ਜਾਂਦਾ ਸੀ। ਉਹ ਸਾਰੀ ਸਾਰੀ ਰਾਤ PUB-G ਗੇਮ ਖੇਡਦਾ ਸੀ। ਉਹ ਦੇਰ ਰਾਤ ਤੱਕ ਗੇਮ ਖੇਡਦਾ ਰਹਿੰਦਾ, ਤੇਜ਼ ਸਿਰ ਦਰਦ ਹੁੰਦਾ, ਤਾਂ ਸਿਰ ਦਰਦ ਦੀ ਗੋਲੀ ਖਾ ਕੇ ਮੁੜ ਗੇਮ ਖੇਡਣ ਲੱਗਦਾ। ਹੌਲੀ ਹੌਲੀ ਉਸ ਦੇ ਦਿਮਾਗੀ ਉਤੇ ਇੰਨਾ ਅਸਰ ਹੋਇਆ ਕਿ ਉਹ ਘਰ ਵਿਚ ਵੀ ਅਜੀਬੋ-ਗ਼ਰੀਬ ਹਰਕਤਾਂ ਕਰਨ ਲੱਗਿਆ।

ਰੋਹਿਤ ਦੀ ਮਾਨਸਿਕ ਹਾਲਤ ਨੂੰ ਵੇਖਦਿਆਂ ਪਰਿਵਾਰ ਨੇ ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ। ਰੋਹਿਤ ਹੁਣ ਖ਼ੁਦ ਹੀ ਹੋਰਨਾਂ ਬੱਚਿਆਂ ਨੂੰ ਇਸ ਤੋਂ ਦੂਰ ਰਹਿਣ ਤੇ ਇਸ ਗੇਮ ਨੂੰ ਬੈਨ ਕਰਨ ਦੇ ਤਰਲੇ ਪਾ ਰਿਹਾ ਹੈ। ਉਸ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਪਹਿਲਾਂ ਤਾਂ ਡਾਕਟਰਾਂ ਨੂੰ ਬਿਮਾਰੀ ਸਮਝ ਨਹੀਂ ਆਈ ਤਾਂ ਉਸ ਨੂੰ ਦੂਜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਮੁਤਾਬਕ ਉਸ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ। ਰੋਹਿਤ ਦੇ ਦਿਮਾਗ਼ ਉਤੇ ਪਬ-ਜੀ ਗੇਮ ਦਾ ਇੰਨਾ ਅਸਰ ਹੋ ਚੁੱਕਿਆ ਹੈ ਕਿ ਉਸ ਨੂੰ ਗੇਮ ਤੋਂ ਬਿਨਾਂ ਦੌਰੇ ਪੈਣ ਲੱਗਦੇ ਹਨ।

SHOW MORE