HOME » Top Videos » Punjab
Share whatsapp

ਮੰਦਿਰ 'ਚ ਕੈਸ਼ੀਅਰ ਦਾ ਔਰਤਾਂ ਨੇ ਚਾੜ੍ਹਿਆ ਕੁਟਾਪਾ, ਛੇੜਖ਼ਾਨੀ ਦੇ ਇਲਜ਼ਾਮ

Punjab | 04:15 PM IST Sep 18, 2019

ਜਲੰਧਰ ਦੇ ਮੰਦਿਰ 'ਚ ਕੈਸ਼ੀਅਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਜਾਰੀ ਦੀ ਪਤਨੀ ਸਣੇ ਹੋਰ ਔਰਤਾਂ ਨੇ  ਕੁਟਾਪਾ ਚਾੜ੍ਹਿਆ ਹੈ। ਕੈਸ਼ੀਅਰ 'ਤੇ ਛੇੜਛਾੜ ਦੇ ਇਲਜ਼ਾਮ ਤਹਿਤਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ।

ਗੀਤਾ ਮੰਦਰ ਵਿੱਚ ਮੰਦਰ ਦੇ ਕੈਸ਼ੀਅਰ ਨੂੰ ਕੁੱਟ ਰਹੀ ਔਰਤਾਂ ਮਤਾਬਿਕ ਉਹ ਅਤੇ ਉਸ ਦਾ ਪਰਿਵਾਰ ਕਈ ਸਾਲਾਂ ਤੋਂ ਇਸ ਮੰਦਰ ਵਿੱਚ ਰਹਿ ਰਹੇ ਹਨ। ਉਹ ਇਸ ਮੰਦਰ ਵਿੱਚ ਪੁਜਾਰੀ ਜਾਂ ਸੇਵਕ ਵਜੋਂ ਕੰਮ ਕਰ ਰਹੇ ਹਨ। ਮੰਦਰ ਪ੍ਰਬੰਧਨ ਦੇ ਲੋਕ ਉਨ੍ਹਾਂ ਨੂੰ ਮੰਦਰ ਤੋਂ ਕੱਢਣਾ ਚਾਹੁੰਦੇ ਹਨ।

ਮੰਦਰ ਦੇ ਪੁਜਾਰੀ ਦੀ ਲੜਕੀ ਮੋਨਾ ਮੁਤਾਬਿਕ ਜਿਸ ਦਿਨ ਮੰਦਰ ਦੇ ਕੈਸ਼ੀਅਰ ਨੂੰ ਕੁੱਟਿਆ ਗਿਆ ਸੀ, ਉਸ ਉਹ ਜਿਹੜੇ ਕਮਰੇ ਵਿੱਚ ਰਹ ਰਹੀ ਸੀ, ਉਸਦੀ ਲਾਈਟ ਕਟ ਦਿੱਤੀ ਗਈ ਸੀ। ਜਿਸ ਕਾਰਨ ਉਹ ਮੈਨੇਜਮੈਂਟ ਨਾਲ ਗੱਲ ਕਰਨ ਗਈ ਪਰ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦੋਹਾਂ ਦਾ ਝਗੜਾ ਹੋ ਗਿਆ। ਜਿਸ ਕਾਰਨ ਮੰਦਰ ਦੇ ਬਾਹਰ ਖੜ੍ਹੀਆਂ ਸਾਰੀਆਂ ਔਰਤਾਂ ਨੇ ਵੀ ਕੈਸ਼ੀਅਰ ਦੀ ਕੁੱਟਮਾਰ ਕੀਤੀ।

ਖਜਾਨਚੀ ਰਾਜੀਵ ਠਾਕੁਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਮੰਦਰ ਦੇ ਪ੍ਰਬੰਧਨ ਦੇ ਕੈਸ਼ੀਅਰ ਦੇ ਅਨੁਸਾਰ, ਕੁਝ ਪੁਰਾਣੇ ਪੁਜਾਰੀਆਂ ਨੂੰ ਮੰਦਰ ਉੱਤੇ ਕਬਜ਼ਾ ਕਰ ਲਿਆ ਹੈ। ਪੁਜਾਰੀ ਨੇ ਆਪਣੇ ਪਰਿਵਾਰ ਨਾਲ ਹੋਰਨਾਂ ਮਹਿਲਾਵਾਂ ਨਾਲ ਮਿਲ ਕੇ ਉਸਦੀ ਕੁੱਟਮਾਰ ਕੀਤੀ। ਕਿਉਂਕਿ ਉਹ ਪੁਜਾਰੀਆਂ ਨੂੰ ਮੰਦਰ ਦੇ ਵਿਹੜੇ ਨੂੰ ਖਾਲੀ ਕਰਨ ਲਈ ਕਹਿ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਕੁਝ ਹੋਰ ਲੋਕ ਇਸ ਮੰਦਰ ਵਿੱਚ ਪੁਜਾਰੀ ਦੇ ਨਾਲ ਗਲਤ ਤਰੀਕੇ ਨਾਲ ਰਹਿ ਰਹੇ ਹਨ।

ਜਾਂਚ ਅਫਸਰ ਸੁਰਜੀਤ ਸਿੰਘ ਮੁਤਾਬਿਕ ਪੁਲਿਸ ਦੇ ਅਨੁਸਾਰ ਇਸ ਮਾਮਲੇ ਵਿੱਚ ਪੁੱਛਗਿੱਛ ਤੋਂ ਬਾਅਦ ਸੀਸੀਟੀਵੀ ਵੀਡੀਓ ਵੇਖਣ ਉਪਰੰਤ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।

SHOW MORE