HOME » Top Videos » Punjab
Share whatsapp

ਨਗਰ ਕੌਂਸਲ ਦੀ ਇਨਸਾਨੀਅਤ ਮਰੀ, ਕੂੜੇ ਵਾਲੇ ਡੰਪ ’ਚ ਲਾਸ਼ ਸ਼ਮਸਾਨਘਾਟ ਤੱਕ ਪਹੁੰਚਾਈ

Punjab | 11:49 AM IST Oct 23, 2019

ਇਨਸਾਨੀਅਤ ਪੂਰੀ ਤਰ੍ਹਾਂ ਮਰ ਚੁੱਕੀ ਹੈ। ਇਸ ਦੀ ਤਾਜ਼ਾ ਮਿਸਾਲ ਸਰਹਿੰਦ ਵਿਚ ਵੇਖਣ ਨੂੰ ਮਿਲੀ। ਜਿੱਥੇ ਸਰਹੰਦ ਨਗਰ ਕੌਂਸਲ ਅਣਪਛਾਤੀਆਂ ਲਾਸ਼ਾਂ ਨੂੰ ਕੂੜੇ ਦੇ ਡੰਪਾਂ 'ਚ ਢੋਅ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਪਿੰਡ ਕੋਟਲਾ ਭਾਈ ਕੇ ਨਜ਼ਦੀਕ ਰੇਲ ਗੱਡੀ 'ਚੋਂ ਡਿਗਣ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਸੀ ਜਿਸ ਨੂੰ ਪਛਾਣ ਲਈ ਸਿਵਲ ਹਸਪਤਾਲ 'ਚ 72 ਘੰਟੇ ਲਈ ਰੱਖਿਆ ਗਿਆ ਸੀ l ਪੋਸਟਮਾਰਟਮ ਉਪਰੰਤ ਨਗਰ ਕੌਂਸਲ ਦੇ ਕਰਮਚਾਰੀ ਲਾਸ਼ ਨੂੰ ਸ਼ਮਸ਼ਾਨਘਾਟ ਲਈ ਕੂੜੇਦਾਨ 'ਚ ਪਾ ਕੇ ਲੈ ਗਏ l

ਜੀਆਰਪੀ ਸਰਹਿੰਦ ਪੁਲਿਸ ਨੇ ਲਾਸ਼ ਦੀ ਪਛਾਣ ਨਾ ਹੋਣ ਕਾਰਨ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ 'ਚ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਸਸਕਾਰ ਲਈ ਨਗਰ ਕੌਂਸਲ ਸਰਹਿੰਦ ਨੂੰ ਸੌਂਪ ਦਿੱਤੀ ਪੋਸਟਮਾਰਟਮ ਉਪਰੰਤ ਨਗਰ ਕੌਂਸਲ ਦੇ ਕਰਮਚਾਰੀ ਲਾਸ਼ ਨੂੰ ਸ਼ਮਸ਼ਾਨਘਾਟ ਲਈ ਕੂੜੇਦਾਨ 'ਚ ਪਾ ਕੇ ਲੈ ਗਏ। ਨਗਰ ਕੌਂਸਲ ਦੀ ਟੀਮ ਨੇ ਲਾਸ਼ ਨੂੰ ਉਠਾਉਣ ਲਈ ਸਟ੍ਰੇਚਰ ਦੀ ਵਰਤੋਂ ਵੀ ਨਹੀਂ ਕੀਤੀ ਗਈ ਸ਼ਮਸ਼ਾਨ ਘਾਟ 'ਚ ਮੌਜੂਦ ਤਿੰਨ ਕਰਮਚਾਰੀਆਂ ਵੱਲੋਂ ਲਾਸ਼ ਨੂੰ ਹੱਥ ਨਾਲ ਹੀ ਉਸ ਤਰ੍ਹਾਂ ਚੁੱਕਿਆ ਗਿਆ ਜਿਸ ਤਰ੍ਹਾਂ ਕੋਈ ਭਾਰੀ ਸਾਮਾਨ ਦੀ ਬੋਰੀ ਉਠਾਉਂਦੇ ਹਨ। ਮ੍ਰਿਤਕ ਦਾ ਸਸਕਾਰ ਬਿਨਾਂ ਰੀਤੀ ਰਿਵਾਜ ਤੋਂ ਹੀ ਕਰ ਦਿੱਤਾ ਗਿਆ।ਜਦੋਂ ਇਸ ਸਬੰਧੀ ਡੀਸੀ ਪ੍ਰਸ਼ਾਂਤ ਕੁਮਾਰ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਬਹੁਤ ਹੀ ਮੰਦਭਾਗਾ ਹੈ, ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗਾ।

 

 

SHOW MORE