HOME » Top Videos » Punjab
ਚੰਡੀਗੜ੍ਹ: ਬੁੜੈਲ 'ਚ ਬੈੱਡ ਦੇ ਬੌਕਸ 'ਚੋਂ ਮਿਲੀ ਬੱਚੇ ਦੀ ਲਾਸ਼
Punjab | 09:20 AM IST Jan 27, 2020
ਐਤਵਾਰ ਨੂੰ ਚੰਡੀਗੜ੍ਹ ਦੇ ਬੁੜੈਲ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ। ਜਿਸ ਵਿੱਚ ਇਕ ਮਾਂ ਨੇ ਆਪਣੇ 2.5 ਸਾਲ ਦੇ ਬੇਟੇ ਦੀ ਕਥਿਤ ਤੌਰ 'ਤੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਸ਼ਨੀਵਾਰ ਨੂੰ ਵਾਪਰੀ।ਬੁੜੈਲ 'ਚ ਬੈੱਡ ਦੇ ਬੌਕਸ 'ਚੋਂ ਬੱਚੇ ਦੀ ਲਾਸ਼ ਮਿਲੀ ਹੈ। 24 ਘੰਟੇ ਤੱਕ ਬੰਦ ਰਹਿਣ 'ਤੇ ਬੱਚੇ ਦਾ ਦਮ ਘੁਟ ਕੇ ਮੌਤ ਹੋ ਗਈ। ਬੱਚੇ ਦੇ ਪਿਤਾ ਦਾ ਇਲਜ਼ਾਮ ਹੈ ਕਿ 'ਮਾਂ ਬੱਚੇ ਨੂੰ ਬੈੱਡ 'ਚ ਬੰਦ ਕਰ ਕੇ ਫ਼ਰਾਰ' ਹੋ ਗਈ। ਬੱਚੇ ਦੇ ਮੂੰਹ 'ਚ ਕੱਪੜਾ ਪਾ ਕੇ ਬੈੱਡ 'ਚ ਬੰਦ ਕੀਤਾ ਸੀ।ਪੁਲਿਸ ਨੇ ਬੱਚੇ ਦੀ ਮ੍ਰਿਤਕ ਦੇਹ ਕਬਜ਼ੇ 'ਚ ਲਈ ਹੈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
SHOW MORE