HOME » Top Videos » Punjab
Share whatsapp

ਡੇਰਾ ਬਾਬਾ ਨਾਨਕ ਪਹੁੰਚ ਕੇ ਮੁੱਖ ਮੰਤਰੀ ਨੇ ਕਹੀਆਂ ਇਹ ਗੱਲਾਂ, ਵੇਖੋ ਵੀਡੀਓ

Punjab | 05:14 PM IST Oct 31, 2019

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਰਾ ਬਾਬਾ ਨਾਨਕ ਸਥਿਤ ਕਰਤਾਰਪੁਰ ਕੋਰੀਡੋਰ, ਟਰਮੀਨਲ ਤੇ ਟੈਂਟ ਸਿਟੀ ਦਾ ਜਾਇਜ਼ਾ ਲਿਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਪਾਕਿ ਦੀ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਸਥਿਤ ਲੈਂਡ ਪੋਰਟ ਆਥਰਟੀ ਆਫ਼ ਇੰਡੀਆ ਵੱਲੋਂ ਨਿਰਮਾਣ ਕੀਤੇ ਜਾ ਰਹੇ ਟਰਮੀਨਲ ਦਾ ਜਾਇਜ਼ਾ ਲਿਆ। ਇਸ ਮੌਕੇ 'ਤੇ ਲੈਂਡ ਪਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਵੱਲੋਂ ਟਰਮੀਨਲ ਦੇ ਨਿਰਮਾਣ ਕਾਰਜਾਂ ਸਬੰਧੀ ਸੀਐੱਮ ਅਮਰਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਗਿਰਧਾਰੀ ਲਾਲ ਸਨਜ਼ ਵੱਲੋਂ ਤਿਆਰ ਕੀਤੀ ਜਾ ਰਹੀ ਟੈਂਟ ਸਿਟੀ ਜਿਸ 'ਚ ਸਵਿਸ ਸਕਾਟ ਦਰਬਾਰੀ ਟੈਂਟ ਵੀਆਈਪੀ ਟੈਂਟ ਤੋਂ ਇਲਾਵਾ ਧਾਰਮਿਕ ਸਮਾਗਮ ਲਈ ਬਣਾਏ ਜਾ ਰਹੇ ਵਿਸ਼ਾਲ ਪੰਡਾਲ ਦਾ ਜਾਇਜ਼ਾ ਲਿਆ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਣ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੋਲ੍ਹਿਆ ਜਾ ਰਿਹਾ ਹੈ ਅਤੇ ਇਸ ਮੌਕੇ ਧਾਰਮਿਕ ਸਮਾਗਮ ਕਰਵਾਏ ਜਾਣਗੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੇਨ ਪੰਡਾਲ ਦਾ ਨਿਰੀਖਣ ਕੀਤਾ, ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ।ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਇਤਿਹਾਸਕ ਨਗਰ ਡੇਰਾ ਬਾਬਾ ਨਾਨਕ ਵਿਖੇ 8 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਸਮਾਗਮਾਂ ਵਿੱਚ ਲਗਭਗ 30 ਹਜ਼ਾਰ ਸ਼ਰਧਾਲੂ ਰੋਜ਼ਾਨਾ ਇਕੱਤਰ ਹੋਇਆ ਕਰਨਗੇ। ਇਨਾਂ ਸ਼ਰਧਾਲੂਆਂ ਵਿੱਚ ਦੂਰ-ਦੁਰਾਡੀਆਂ ਥਾਵਾਂ ਤੋਂ ਦਰਸ਼ਨਾਂ ਲਈ ਪਹੰੁਚੀਆਂ ਸੰਗਤਾਂ ਵੀ ਸ਼ਾਮਲ ਹੋਣਗੀਆਂ ਜਿਨਾਂ ਦੇ ਠਹਿਰਾਅ ਦੇ ਬੰਦੋਬਸਤ 30 ਏਕੜ ਜਗਾ ਵਿੱਚ ਫੈਲੀ ਸਹੂਲਤਾਂ ਨਾਲ ਲੈਸ ਟੈਂਟ ਸਿਟੀ ਵਿੱਚ ਕੀਤੇ ਗਏ ਹਨ ਜਿੱਥੇ ਕੁੱਲ 3500 ਸ਼ਰਧਾਲੂ ਠਹਿਰਨ ਦਾ ਪ੍ਰਬੰਧ ਹੈ।
ਇਸ ਇਤਿਹਾਸਕ ਮੌਕੇ ਉੱਪਰ ਇਸ ਸ਼ਹਿਰ ਵਿੱਚ ਬਣਾਈ ਗਈ ਇਹ ਟੈਂਟ ਸਿਟੀ ਸੰਗਤ ਦੇ ਸਵਾਗਤ ਲਈ ਤਿਆਰ ਹੈ ਜਿੱਥੇ 544 ਟੈਂਟ ਯੂਰਪੀਅਨ ਸਟਾਈਲ, 100 ਸਵਿਸ ਕੌਟੇਜ ਅਤੇ 20 ਦਰਬਾਰ ਸਟਾਈਲ ਦੀਆਂ ਰਿਹਾਇਸ਼ਾਂ ਹਨ।

SHOW MORE