HOME » Top Videos » Punjab
Share whatsapp

ਫਿਲੌਰ ਨੇੜੇ ਭੋਲੇਵਾਲ ਪਿੰਡ 'ਚ ਟੁੱਟਿਆ ਬੰਨ੍ਹ

Punjab | 10:14 AM IST Aug 19, 2019

ਫਿਲੌਰ ਨੇੜੇ ਭੋਲੇਵਾਲ ਪਿੰਡ 'ਚ  ਬੰਨ੍ਹ ਟੁੱਟ ਗਿਆ ਹੈ। ਇਸ ਨਾਲ ਪਾਣੀ ਖੇਤਾਂ ਤੇ ਪਿੰਡ ਵਿੱਚ ਵੜ ਗਿਆ ਹੈ। ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ ਗਈ ਹੈ। ਹਾਲਤ ਇਹ ਹੈ ਕਿ ਸੈਂਕੜੇ ਪਰਿਵਾਰ ਬੇਘਰ ਹੋਣ ਲਈ ਮਜਬੂਰ ਹੋ ਗਏ ਹਨ।

ਪਹਿਲਾਂ ਹੀ ਸਤਲੁਜ ਦਰਿਆ ਦੇ ਪਾਣੀ ਨੇ ਜਲੰਧਰ 'ਚ ਤਬਾਹੀ ਮਚਾਈ ਹੋਈ ਹੈ। ਦਰਜਨਾਂ ਪਿੰਡ ਹੜ੍ਹ ਦੀ ਮਾਰ ਹੇਠ ਆ ਚੁੱਕੇ ਹਨ। ਕਈ ਪਰਿਵਾਰ ਆਪਣੇ ਆਸ਼ੀਆਨੇ ਛੱਡਣ ਨੂੰ ਮਜਬੂਰ ਨੇ ਅਤੇ ਹੋਰਨਾਂ ਥਾਵਾਂ ਵੱਲ ਕੂਚ ਕਰ ਰਹੇ ਹਨ। ਦਰਅਸਲ, ਪ੍ਰਸ਼ਾਸਨ ਵੱਲੋਂ ਅਹਿਤਿਆਤ ਵਜੋਂ ਸਤਲੁਜ ਕੰਢੇ ਵੱਸਦੇ ਜਲੰਧਰ ਜ਼ਿਲ੍ਹੇ ਦੇ 85 ਪਿੰਡਾਂ ਨੂੰ ਖਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

SHOW MORE