HOME » Top Videos » Punjab
Share whatsapp

ਕਰਤਾਰਪੁਰ ਜਾਣ ਲਈ ਆਏ ਸ਼ਰਧਾਲੂ ਵਾਪਸ ਮੋੜੇ, ਸਰਕਾਰ ਦੀ ਨੀਅਤ ਉਤੇ ਚੁੱਕੇ ਸਵਾਲ

Punjab | 06:32 PM IST Nov 12, 2019

ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਸੰਗਤਾਂ ਵੱਲੋਂ ਲਗਾਤਾਰ ਪਾਕਿਸਤਾਨ ਜਾ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾ ਰਹੇ ਹਨ ਪਰ ਕੁਝ ਸ਼ਰਧਾਲੂ ਸਰਕਾਰ ਦੇ ਪ੍ਰਬੰਧਾਂ ਤੋਂ ਖਫ਼ਾ ਨਜ਼ਰ ਆ ਰਹੇ ਹਨ। ਸ਼ਰਧਾਲੂਆਂ ਨੇ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਵੱਲੋਂ ਜਾਣਬੁਝ ਕੇ ਦਰਸ਼ਨਾਂ ਤੋਂ ਰੋਕਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਜੋ ਆਨਲਾਈਨ ਫਾਰਮ ਭਰਨ ਲਈ ਦਿੱਤੇ ਗਏ ਹਨ, ਉਸ ਵਿੱਚ ਇਕ ਕਾਲਮ (ਗਰੁੱਪ ਮੈਂਬਰ) ਦਿੱਤਾ ਗਿਆ ਹੈ ਪਰ ਸੰਗਤਾਂ ਜਦੋਂ ਗਰੁੱਪ ਕਾਲਮ ਨੂੰ ਭਰ ਕੇ ਅਪਲਾਈ ਕਰ ਰਹੀਆਂ ਹਨ ਤਾਂ ਉਹਨਾਂ ਨੂੰ ਗਰੁੱਪ ਸਮੇਤ ਪਕਿਸਤਾਨ ਦਰਸ਼ਨ ਕਰਨ ਲਈ ਨਹੀਂ ਭੇਜਿਆ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਗਰੁੱਪ ਮੈਂਬਰ ਦੀ ਕੋਈ ਆਪਸ਼ਨ ਨਹੀਂ ਹੈ। ਇਕ ਵਿਅਕਤੀ ਇਕ ਹੀ ਫਾਰਮ ਭਰ ਸਕਦਾ ਹੈ ਤੇ ਇਕ ਹੀ ਵਿਅਕਤੀ ਨੂੰ ਦਰਸ਼ਨਾਂ ਲਈ ਜਾਣ ਦਿੱਤਾ ਜਾਵੇਗਾ। ਸਾਈਟ ਵਿਚ ਗਲਤੀ ਕਾਰਨ ਗਰੁੱਪ ਦੀ ਆਪਸ਼ਨ ਆ ਰਹੀ ਹੈ ਅਤੇ ਇਸੇ ਲਈ ਸੰਗਤਾਂ ਗਰੁੱਪ ਵਿੱਚ ਅਪਲਾਈ ਕਰ ਰਹੀਆਂ ਹਨ ਪਰ ਇਸ ਗ਼ਲਤੀ ਨਾਲ ਵੱਖ ਵੱਖ ਸੂਬਿਆਂ ਤੋਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਏ ਪਰਿਵਾਰਾਂ ਦੇ ਕਈ ਮੈਂਬਰਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

ਦਿੱਲੀ ਤੋਂ ਆਏ ਸਿਕੰਦਰ ਸਿੰਘ, ਸਰਬਜੀਤ ਕੌਰ ਤੇ ਯੁਧਵੀਰ ਨੇ ਦੱਸਿਆ ਕਿ ਉਹਨਾਂ ਨੇ 30 ਤਰੀਕ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਨਲਾਈਨ ਫਾਰਮ ਭਰਿਆ ਸੀ ਜਿਸ ਵਿਚ ਗਰੁੱਪ ਦੀ ਆਪਸ਼ਨ ਸੀ ਅਤੇ ਮੇਰੇ ਨਾਲ ਮੇਰੀ ਭੈਣ ਅਤੇ ਭਰਾ ਨੇ ਜਾਣਾ ਸੀ ਪਰ ਜਦੋਂ ਅੱਜ ਅਸੀਂ ਆਏ ਤਾਂ ਸਾਡੇ ਤਿੰਨਾਂ ਵਿਚੋਂ ਇਕ ਨੂੰ ਹੀ ਜਾਣ ਦੀ ਆਗਿਆ ਦਿੱਤੀ ਗਈ ਅਤੇ ਕਿਹਾ ਗਿਆ ਕਿ ਗਰੁੱਪ ਦੀ ਕੋਈ ਆਪਸ਼ਨ ਨਹੀਂ ਹੈ ਜਦ ਅਸੀਂ ਦੱਸਿਆ ਤਾਂ ਕਿਹਾ ਗਿਆ ਕਿ ਸਾਈਟ ਵਿੱਚ ਗਲਤੀ ਕਾਰਨ ਇਹ ਆਪਸ਼ਨ ਹੈ। ਇਸ ਲਈ ਤੁਹਾਡੇ ਵਿਚੋਂ ਇਕ ਜਾਣਾ ਹੀ ਦਰਸ਼ਨ ਕਰਨ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਅਗਰ ਗਰੁੱਪ ਦੀ ਆਪਸ਼ਨ ਨਹੀਂ ਹੈ ਤਾਂ ਉਸ ਨੂੰ ਸਾਈਟ ਵਿਚੋਂ ਹਟਾਇਆ ਜਾਵੇ ਤਾਂ ਜੋ ਸੰਗਤ ਦੀ ਖੱਜਲ ਖੁਆਰੀ ਨਾ ਹੋਵੇ।

 

SHOW MORE