HOME » Top Videos » Punjab
Share whatsapp

Video- ਕਿਸਾਨ ਨੇ ਬਾਬੇ ਨਾਨਕ ਨੂੰ ਵੱਖਰੇ ਅੰਦਾਜ 'ਚ ਕੀਤਾ ਯਾਦ

Punjab | 11:57 AM IST Nov 11, 2019

ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਸ਼ ਅਤੇ ਵਿਦੇਸ਼ ਵਿਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਸੰਗਰੂਰ ਦੀ ਧੂਰੀ ਸਬਡਿਵੀਜਨ ਦੇ ਪਿੰਡ ਮੂਲੋਵਾਲ ਦੇ ਕਿਸਾਨ ਰਣਜੀਤ ਸਿੰਘ ਨੇ ਕਰਤਾਰਪੁਰ ਲਾਂਘਾ ਖੁੱਲਣ ਦੀ ਖੁਸ਼ੀ ਵਿਚ ਆਪਣੇ ਖੇਤ ਵਿਚ ਟਰੈਕਟਰ ਵਿਚ ਹਲ ਦੀ ਮਦਦ ਨਾਲ "550 ਸਾਲ ਗੁਰੂ ਦੇ ਨਾਲ" ਲਿਖ ਕੇ ਖੁਸ਼ੀ ਜ਼ਾਹਰ ਕੀਤੀ ਹੈ। ਉਸਨੇ ਇਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਪਾਈ, ਜਿਸ ਨੂੰ ਲੱਖਾਂ ਵਿਊ ਮਿਲੇ ਅਤੇ ਦੇਸ਼ ਵਿਦੇਸ਼ ਵਿਚੋਂ ਫੋਨ ਆਏ ਅਤੇ ਸਭ ਨੇ ਖੂਬ ਪ੍ਰਸੰਸਾ ਕੀਤੀ। ਕਿਸਾਨ ਨੇ ਦੱਸਿਆ ਕਿ ਬਾਬੇ ਨਾਨਕ ਦੀ ਕ੍ਰਿਪਾ ਅਤੇ ਆਪਣੇ ਸਾਥੀਆਂ ਦੀ ਮਦਦ ਨਾਲ ਸਿਰਫ 15 ਤੋਂ 20 ਮਿੰਟ ਵਿਚ ਗੁਰੂ ਦਾ ਸੰਦੇਸ਼ ਆਪਣੇ ਖੇਤ ਵਿਚ ਲਿਖਿਆ।

 

SHOW MORE
corona virus btn
corona virus btn
Loading