HOME » Top Videos » Punjab
Share whatsapp

ਸਲਾਮ ਹੈ ਇਸ ਪਿੰਡ ਦੀ ਮਿੱਟੀ ਤੇ ਮਾਵਾਂ ਨੂੰ; ਹਰ ਘਰ ਦਾ ਪੁੱਤਰ ਕਰ ਰਿਹਾ ਦੇਸ਼ ਸੇਵਾ

Punjab | 01:42 PM IST Jan 27, 2020

ਤਰਨਤਾਰਨ ਦਾ ਇਕ ਅਜਿਹਾ ਪਿੰਡ, ਜਿੱਥੇ ਹਰ ਘਰ ਦਾ ਪੁੱਤਰ ਫੌਜ ‘ਚ ਭਰਤੀ ਹੈ ਅਤੇ ਆਉਣ ਵਾਲੀਆਂ ਨਵੀਂ ਪੀੜੀਆਂ ਵੀ ਦੇਸ਼ ਸੇਵਾ ਲਈ ਤਿਆਰ ਹੋ ਰਹੀਆਂ ਹਨ। ਪਿੰਡ ਦਾ ਹਰ ਨੌਜਵਾਨ ਫੌਜ ‘ਚ ਭਰਤੀ ਹੋ ਕੇ ਦੇਸ਼ ਸੇਵਾ ਕਰਨਾ ਚਾਹੁੰਦਾ ਹੈ। ਇਹ ਪਿੰਡ ਹੈ ਭਾਰਤ-ਪਾਕਿਸਤਾਨ ਸਰਹੱਦ ਤੇ ਵਸਿਆ ਕਲਸੀਆ। ਇੱਥੇ ਹਰ ਘਰ ਦਾ ਪੁੱਤਰ ਫੌਜ ‘ਚ ਭਰਤੀ ਹੈ। ਪਿੰਡ ਦੇ ਨੌਜਵਾਨਾਂ ‘ਚ ਦੇਸ਼ ਸੇਵਾ ਦਾ ਜਨੂਨ ਅਜਿਹਾ ਹੈ ਕਿ ਨਵੀਂ ਪੀੜੀ ਵੀ ਜਿਆਦਾਤਰ ਖੇਡ ਦੇ ਮੈਦਾਨ ‘ਚ ਹੀ ਦਿਖਾਈ ਦਿੰਦੀ ਹੈ, ਕਿਉਂਕਿ ਫਿਟ ਰਹਿ ਕੇ ਉਹ ਫੌਜ ‘ਚ ਭਰਤੀ ਹੋ ਸਕਣ।

ਤੁਹਾਨੂੰ ਦੱਸ ਦਈਏ ਕਿ ਪਿੰਡ ਦੇ ਕਈ ਘਰ ਅਜਿਹੇ ਵੀ ਹਨ ਜਿਨ੍ਹਾਂ ਦੇ 2-2 ਪੁੱਤ ਦੇਸ਼ ਦੀ ਰੱਖਿਆ ਲਈ ਤੈਨਾਤ ਹਨ। ਗੁਰਲਾਲ ਸਿਂਘ ਤੇ ਹਰਨੇਕ ਸਿੰਘ ਦੇ ਪਿਤਾ ਹਰਦਿਆਲ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਦੋਨੇਂ ਪੁੱਤਰਾਂ ਤੇ ਮਾਨ ਹੈ। ਉਹ ਇਸ ਸਮੇਂ ਜੰਮੂ-ਕਸ਼ਮੀਰ ‘ਚ ਤੈਨਾਤ ਹਨ। ਉੱਥੇ ਹੀ ਜਸਕਰਨ ਸਿੰਘ ਤੇ ਜੋਬਨ ਦੇ ਪਿਤਾ ਬਲਿਹਾਰ ਸਿੰਘ ਨੂੰ ਵੀ ਆਪਣੇ ਪੁੱਤਾਂ ਉਤੇ ਮਾਣ ਹੈ, ਜੋ ਕਿ ਆਪਣਾ ਘਰ ਛੱਡ ਕੇ ਦੇਸ਼ ਦੀ ਰੱਖਿਆ ‘ਚ ਤੈਨਾਤ ਹਨ। ਜਾਣਕਾਰੀ ਮੁਤਾਬਿਕ ਪਿੰਡ ਦੇ 70 ਫੀਸਦ ਨੌਜਵਾਨ ਫੌਜ ‘ਚ ਭਰਤੀ ਹਨ ਅਤੇ ਕਈ ਰਿਟਾਇਰ ਹੋ ਚੁੱਕੇ ਹਨ।

 

SHOW MORE