HOME » Videos » Punjab
Share whatsapp

ਸਾਧਵੀਆਂ ਤੋਂ ਦੂਰ ਰੱਖਣ ਲਈ ਬਣਾਇਆ ਸੀ ਪੁਰਸ਼ ਸਾਧੂਆਂ ਨੂੰ ਨਪੁੰਸਕ

Punjab | 09:16 AM IST Feb 13, 2018

ਡੇਰਾ ਸੱਚਾ ਸੌਦਾ ਦੇ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਨਿਊਜ਼18 ਦੇ ਹੱਥ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਚਾਰਜਸ਼ੀਟ ਦੇ ਅਹਿਮ ਦਸਤਾਵੇਜ਼ ਲੱਗੇ ਹਨ। ਨਾਲ ਹੀ ਪਤਾ ਲੱਗਾ ਹੈ ਕਿ ਗੁਰਮੀਤ ਰਾਮ ਰਹੀਮ ਦਾ ਸਾਧੂਆਂ ਨੂੰ ਨਪੁੰਸਕ ਬਣਾਉਣ ਪਿੱਛੇ ਕੀ ਮਕਸਦ ਸੀ। ਇਸ ਚਾਰਜਸ਼ੀਟ ਵਿੱਚ ਸਿੱਧੇ ਤੌਰ 'ਤੇ ਲਿਖਿਆ ਗਿਆ ਹੈ ਕਿ ਰਾਮ ਰਹੀਮ ਆਪਣੇ ਸ਼ਰਧਾਲੂ ਸਾਧੂਆਂ ਨੂੰ ਪੂਰੀ ਤਰ੍ਹਾਂ ਡੇਰੇ 'ਤੇ ਨਿਰਭਰ ਰੱਖਣਾ ਚਾਹੁੰਦਾ ਸੀ ਅਤੇ ਜੀਵਨ ਭਰ ਦੇ ਲਈ ਇਹਨਾਂ ਦਾ ਇਸਤੇਮਾਲ ਨੌਕਰ ਦੀ ਤਰ੍ਹਾਂ ਕਰਨਾ ਚਾਹੁੰਦਾ ਸੀ। ਇਸੇ ਇਰਾਦੇ ਨਾਲ 1999 ਤੋਂ ਲਗਾਤਾਰ ਸਾਧੂਆਂ ਨੂੰ ਨਪੁੰਸਕ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਪਿੱਛੇ ਇੱਕ ਵੱਡਾ ਉਦੇਸ਼ ਇਹ ਵੀ ਸੀ ਕਿ ਪੁਰਸ਼ ਸਾਧੂ ਕਿਸੇ ਵੀ ਤਰ੍ਹਾਂ ਨਾਲ ਮਹਿਲਾ ਸਾਧਵੀਆਂ ਦੇ ਸੰਪਰਕ ਵਿੱਚ ਨਾ ਆ ਸਕਣ।

ਇਸ ਚਾਰਜਸ਼ੀਟ ਵਿੱਚ 1999 ਦੀ ਇੱਕ ਘਟਨਾ ਦਾ ਵੀ ਜ਼ਿਕਰ ਹੈ ਜਦੋਂ ਗੁਰਮੀਤ ਰਾਮ ਰਹੀਮ ਦੇ ਕਰੀਬੀ ਅਤੇ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਦੀਵਾਨਾ ਨੇ ਇੱਕ ਸਾਧੂ ਨੂੰ ਮਹਿਲਾ ਸਾਧਵੀਆਂ ਨੂੰ ਦੇਖਦੇ ਅਤੇ ਉਹਨਾਂ ਨਾਲ ਗੱਲ ਕਰਦੇ ਹੋਏ ਫੜ੍ਹਿਆ ਸੀ। ਜਿਸ ਤੋਂ ਬਾਅਦ ਉਸ ਸਾਧੂ ਨੂੰ ਜ਼ਬਰਦਸਤੀ ਨਪੁੰਸਕ ਬਣਾ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਗੁਰਮੀਤ ਰਾਮ ਰਹੀਮ ਇੰਨਾ ਜ਼ਿਆਦਾ ਗੁੱਸੇ ਵਿੱਚ ਆ ਗਿਆ ਸੀ ਕਿ ਉਸਨੇ ਖੁੱਲੇਆਮ ਨੌਜਵਾਨ ਸਾਧੂਆਂ ਨੂੰ ਧਮਕਾਉਂਦੇ ਹੋਏ ਕਿਹਾ ਸੀ ਕਿ ਅਗਰ ਡੇਰੇ ਵਿੱਚ ਰਹਿਣਾ ਹੈ ਤਾਂ ਤੁਹਾਨੂੰ ਨਪੁੰਸਕ ਬਣਨਾ ਪਵੇਗਾ। ਗੁਰਮੀਤ ਰਾਮ ਰਹੀਮ ਦੇ 'ਨਿਸ਼ਾਨੇ 'ਤੇ ਨੌਜਵਾਨ ਅਤੇ ਗਰੀਬ ਸਾਧੂ ਜ਼ਿਆਦਾ ਹੁੰਦੇ ਸਨ। ਗੁਰਮੀਤ ਰਾਮ ਰਹੀਮ ਨਪੁੰਸਕ ਬਣਾਏ ਜਾ ਚੁੱਕੇ ਸਾਧੂਆਂ ਨਾਲ ਆਸਾਨੀ ਨਾਲ ਮੁਲਾਕਾਤ ਕਰ ਲੈਂਦਾ ਸੀ ਅਤੇ ਉਹਨਾਂ ਨੂੰ ਹੋਰ ਨੌਜਵਾਨ ਸਾਧੂਆਂ ਨੂੰ ਨਪੁੰਸਕ ਬਣਨ ਲਈ ਪ੍ਰੇਰਿਤ ਕਰਨ ਲਈ ਕਹਿੰਦਾ ਸੀ। ਨਪੁੰਸਕ ਬਣ ਚੁੱਕੇ ਸਾਧੂਆਂ ਦਾ ਇਸਤੇਮਾਲ ਗੁਫ਼ਾ, ਮਹਿਲਾ ਸਾਧਵੀਆਂ ਦੇ ਆਸ਼ਰਮ ਅਤੇ ਗੁਰਮੀਤ ਰਾਮ ਰਹੀਮ ਦੇ ਪਰਿਵਾਰ ਦੀ ਮਹਿਲਾਵਾਂ ਦੇ ਆਲੇ-ਦੁਆਲੇ ਸੁਰੱਖਿਆ ਦੇ ਲਈ ਕੀਤਾ ਜਾਂਦਾ ਸੀ। ਗੁਰਮੀਤ ਰਾਮ ਰਹੀਮ ਨਪੁੰਸਕ ਬਣ ਚੁੱਕੇ ਸਾਧੂਆਂ ਤੋਂ ਪਾਵਰ ਆਫ਼ ਅਟਾਰਨੀ ਸਾਈਨ ਕਰਵਾ ਲੈਂਦਾ ਸੀ। ਜਿਸ ਤੋਂ ਬਾਅਦ ਉਸ ਨਪੁੰਸਕ ਸਾਧੂ ਦੀ ਤਮਾਮ ਜਾਇਦਾਦ, ਜ਼ਮੀਨ ਜਾਇਦਾਦ 'ਤੇ ਡੇਰਾ ਸੱਚਾ ਸੌਦਾ ਦਾ ਹੱਕ ਹੋ ਜਾਂਦਾ ਸੀ ਅਤੇ ਉਸ ਜਾਇਦਾਦ ਨੂੰ ਖਰੀਦਣ-ਵੇਚਣ ਦੇ ਅਧਿਕਾਰ ਵੀ ਡੇਰਾ ਸੱਚਾ ਸੌਦਾ ਨੂੰ ਮਿਲ ਜਾਂਦੇ ਸਨ। ਇਸ ਚਾਰਜਸ਼ੀਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ 6 ਸਾਧੂਆਂ ਨੂੰ ਇਕੱਠਿਆਂ ਬਿਨਾਂ ਉਹਨਾਂ ਦੀ ਸਹਿਮਤੀ ਦੇ ਨਪੁੰਸਕ ਬਣਾ ਦਿੱਤਾ ਗਿਆ ਸੀ। ਚਾਰਜਸ਼ੀਟ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੇ ਜ਼ਿਆਦਾਤਰ ਅਪ੍ਰੇਸ਼ਨ ਰਾਜਸਥਾਨ ਦੇ ਸ੍ਰੀ ਗੰਗਾਨਗਰ ਅਤੇ ਗੁਰਮੀਤ ਰਾਮ ਰਹੀਮ ਦੇ ਜੱਦੀ ਪਿੰਡ ਗੁਰੂਸਰ ਮੋਦਿਆ ਦੇ ਸ਼ਾਹ ਸਤਨਾਮ ਜੀ ਜਨਰਲ ਹਸਪਤਾਲ ਵਿੱਚ ਕੀਤੇ ਗਏ ਸਨ।

SHOW MORE