HOME » Top Videos » Punjab
Share whatsapp

ਅੰਮ੍ਰਿਤਸਰ ਤੋਂ ਲਾਪਤਾ ਨਾਬਾਲਿਗ ਕੁੜੀ 3 ਦਿਨ ਬਾਅਦ ਘਰ ਪਰਤੀ, ਦੱਸੀ ਹੱਡਬੀਤੀ

Punjab | 03:41 PM IST Oct 12, 2019

ਅੰਮ੍ਰਿਤਸਰ ਤੋਂ ਲਾਪਤਾ ਹੋਈ ਨਾਬਾਲਿਗ ਲੜਕੀ 3 ਦਿਨ ਬਾਅਦ ਘਰ ਪਰਤ ਆਈ ਹੈ,  ਜਿਸ ਨੂੰ ਉਸ ਦੇ ਮੁੱਹਲੇ ਵਿਚ ਰਹਿਣ ਵਾਲੇ ਸੈਫ ਅਲੀ ਨਾਮ ਦੇ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਅਗਵਾ ਕੀਤਾ ਸੀ। ਇਸ ਦੀ ਗਵਾਹੀ ਭਰਦੀਆਂ ਹਨ ਇਹ CCTV ਤਸਵੀਰਾਂ, ਜੋ ਇਸ ਕੁੜੀ ਨੂੰ ਅਗਵਾ ਹੋਣ ਤੋਂ ਪਹਿਲਾਂ ਦੀਆਂ ਦੱਸੀਆਂ ਜਾ ਰਹੀਆਂ ਹਨ।

ਤਸਵੀਰਾਂ ਵਿਚ ਸਭ ਦਿਖਾਈ ਦੇ ਰਿਹਾ ਹੈ ਕਿ ਆਪਣੀਆਂ ਗੱਲਾਂ ਦੇ ਝਾਂਸੇ ਵਿਚ ਇੱਕ ਨੌਜਵਾਨ ਇਸ ਨਾਬਾਲਿਗ ਕੁੜੀ ਨੂੰ ਉਲਝਾ ਕੇ ਆਪਣੇ ਨਾਲ ਲੈ ਗਿਆ। ਘਰ ਪਰਤੀ ਪੀੜਤ ਕੁੜੀ ਦਾ ਇਲਜ਼ਾਮ ਹੈ ਕਿ ਸੈਫ ਅਲੀ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕਿ ਸਰੀਰਕ ਸਬੰਧ ਬਣਾਏ ਤੇ ਹੁਣ ਉਹ ਵਿਆਹ ਤੋਂ ਮੁੱਕਰ ਗਿਆ। ਉਸ ਨੂੰ ਪੁਲਿਸ ਥਾਣੇ ਬਾਹਰ ਛੱਡ ਕੇ ਫਾਰਰ ਹੋ ਗਿਆ।

ਪੀੜਤ ਕੁੜੀ ਦੀ ਮਾਂ ਦਾ ਇਲਜ਼ਾਮ ਹੈ ਕਿ ਉਸ ਦੀ ਧੀ ਨੂੰ ਅਗਵਾ ਕਰਨ ਵਿਚ ਸੈਫ ਅਲੀ ਦੀ ਮਾਂ ਤੇ ਭੈਣ ਦਾ ਵੀ ਹੱਥ ਹੈ, ਜੋ ਅਕਰਸ ਸਾਡੇ ਘਰ ਆਉਂਦੇ ਜਾਂਦੇ ਸਨ। ਇੰਨਾ ਹੀ ਨਹੀਂ, ਪੀੜਤਾਂ ਦੀ ਮਾਂ ਨੇ ਪੁਲਿਸ ਉਤੇ ਵੀ ਉਨ੍ਹਾਂ ਦੀ ਕੋਈ ਮਦਦ ਨਾ ਕਰਨ ਦੇ ਇਲਜ਼ਾਮ ਲਾਏ ਹਨ। ਉਧਰ, ਪੁਲਿਸ ਨੇ ਹਮੇਸ਼ਾ ਦੀ ਤਰ੍ਹਾਂ ਪੀੜਤ ਕੁੜੀ ਦੇ ਬਿਆਨ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਸੈਫ ਅਲੀ ਦਾ ਪਿਛੋਕੜ ਵੀ ਅਪਰਾਧਿਕ ਹੈ. ਜੋ ਕਈ ਲੁੱਟਾਂ-ਖੋਹਾਂ ਦੇ ਮਾਮਲੇ ਵਿਚ ਵੀ ਪੁਲਿਸ ਨੂੰ ਲੋੜੀਂਦਾ ਸੀ।

SHOW MORE