ਨਵਵਿਆਹੁਤਾ ਨੇ ਘਰ ਵਿਚ ਲਿਆ ਫਾਹਾ, ਦੇਖੋ ਪੂਰੀ ਰਿਪੋਰਟ
Punjab | 05:41 PM IST Nov 08, 2019
ਦਾਜ ਦੇਣ ਅਤੇ ਲੈਣ ਨੂੰ ਲੈਕੇ ਭਾਵੇਂ ਕਾਨੂੰਨ ਬਣਿਆ ਹੈ ਪਰ ਦਾਜ ਦੇ ਲਾਲਚੀਆਂ ਕਾਰਨ ਹੁਣ ਵੀ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬਰਨਾਲਾ ਦੇ ਪਿੰਡ ਛੰਨਾ ਦੀ ਮਨਦੀਪ ਕੌਰ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੋਇਆ ਸੀ। ਪਰਿਵਾਰ ਨੇ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਸੀ। ਪਰ ਸਹੁਰਿਆਂ ਵੱਲੋਂ ਹੋਰ ਦਾਜ ਲਿਆਉਣ ਦੀ ਮੰਗ ਕਰਕੇ ਤੰਗ ਕਰਦੇ ਸੀ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਸਹੁਰੇ ਪਰਿਵਾਰ ਵਾਲੀ ਸਾਡੀ ਕੁੜੀ ਨਾਲ ਮਾਰਕੁੱਟ ਕਰਦੇ ਸਨ ਅਤੇ ਸਾਨੂੰ ਮਿਲਣ ਵੀ ਨਹੀਂ ਦਿੱਤਾ ਜਾਂਦਾ ਸੀ। ਉਸ ਨੇ ਤੰਗ ਹੋ ਕੇ ਘਰ ਵਿਚ ਫਾਹਾ ਲੈ ਲਿਆ ਹੈ। ਪੁਲਿਸ ਨੇ ਧਾਰਾ 306 ਤਹਿਤ ਸਹੁਰੇ ਪਰਿਵਾਰ ਦੇ 7 ਮੈਂਬਰਾਂ ਵਿਰੁਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
SHOW MORE-
PSPCL ਦਾ JE ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ
-
'ਸਰਹੱਦੀ ਇਲਾਕਾ ਵਾਸੀ ਸੱਚੇ ਦੇਸ਼ ਭਗਤ, ਏਕਤਾ ਨੂੰ ਕਾਇਮ ਰੱਖਣ ਲਈ ਹਰ ਔਕੜ ਨੂੰ ਝੱਲਿਆ'
-
ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ਼ ਕਾਰਵਾਈ ਨੂੰ ਲੋਕਾਂ ਦਾ ਮਿਲਿਆ ਭਰਪੂਰ ਸਮਰਥਨ
-
-
ਟ੍ਰੈਫਿਕ ਖੁਲਵਾਉਣ ਲਈ ਨੌਜਵਾਨ ਨੇ ਕੱਢ ਲਿਆ ਰਿਵਾਲਵਰ, Video ਸੋਸ਼ਲ ਮੀਡੀਆ 'ਤੇ ਵਾਇਰਲ
-
NRI ਦੇ ਪਿਤਾ ਨੂੰ ਅਗਵਾ ਕਰਕੇ 3 ਕਰੋੜ ਦੀ ਫਿਰੌਤੀ ਮੰਗੀ, ਵੱਡੇ ਗਿਰੋਹ ਦਾ ਪਰਦਾਫਾਸ਼