HOME » Top Videos » Punjab
Share whatsapp

VIDEO-ਮੌਕਾ ਵੇਖਣ ਆਏ ਪਟਵਾਰੀ ਨੂੰ ਕਿਸਾਨਾਂ ਨੇ ਬਣਾਇਆ ਬੰਧਕ

Punjab | 08:51 PM IST Nov 05, 2019

ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਈ ਗਈ ਸੀ ਕਿ ਪਰਾਲੀ ਦੀ ਰਹਿੰਦ ਖੂਦ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ।  ਜਿਸ ਤੋਂ ਬਾਅਦ ਸਰਕਾਰੀ ਬਾਬੂ ਜੋ ਏ.ਸੀ.ਕਮਰਿਆ ਵਿਚ ਬੇਠੈ ਸੀ, ਹਰਕਤ ਵਿਚ ਆ ਗਏ ਅਤੇ ਕਿਸਾਨਾਂ ਦੇ ਧੜਾ-ਧੜਾ ਚਲਾਨ ਕੱਟਣ ਲੱਗ ਪਏ।

ਨਾਭਾ ਵਿਖੇ ਜਿੱਥੇ ਐਸ.ਡੀ.ਐਮ ਸੂਬਾ ਸਿੰਘ ਅਤੇ ਡੀ.ਐਸ.ਪੀ ਵਰਿੰਦਰਜੀਤ ਸਿੰਘ ਨਾਭਾ ਆਪਣੀ ਭਾਰੀ ਪੁਲਿਸ ਫੋਰਸ ਸਮੇਤ ਅਤੇ ਫਾਈਰ ਬ੍ਰਿਗੇਡ ਦਸਤੇ ਨਾਲ ਕਿਸਾਨਾਂ ਵੱਲੋਂ ਲਗਾਈ ਗਈ ਪਰਾਲੀ ਨੂੰ ਅੱਗ ਬਝਾਉਣ ਵਿਚ ਵਿਖਾਈ ਦਿੱਤੇ। ਪਰ ਦੂਜੇ ਪਾਸੇ ਪਿੰਡ ਕਕਰਾਲਾ ਵਿਖੇ ਪਟਵਾਰੀ ਅੱਗ ਲਾਉਣ ਵਾਲੇ ਕਿਸਾਨਾਂ ਦੀ ਜਦੋਂ ਰਿਪੋਰਟ ਤਿਆਰ ਕਰਨ ਲੱਗੇ ਤਾਂ ਕਿਸਾਨ ਆਗੂਆਂ ਨੇ ਪਟਵਾਰੀ ਗੁਰਪ੍ਰੀਤ ਸਿੰਘ ਨੂੰ ਬੰਧੀ ਬਣਾ ਲਿਆ। ਪੁਲਿਸ ਦੀ ਹਿੰਮਤ ਨਹੀਂ ਪਈ ਕੀ ਪਟਵਾਰੀ ਨੂੰ ਕਿਸਾਨਾਂ ਦੇ ਚੁੰਗਲ ਵਿਚੋਂ ਛਡਵਾ ਲੈਣ। ਪਟਵਾਰੀ ਦਾ ਕਹਿਣਾ ਸੀ ਕਿ ਮੈਂ ਤਾਂ ਉੱਚ ਅਧਿਕਾਰੀਆਂ ਦੇ ਕਹਿਣ ਉਤੇ ਪਹੁੰਚਿਆ ਸੀ ਅਤੇ ਅੱਗ ਦੀ ਰਿਪੋਰਟ ਬਣਾਉਣ ਆਇਆ ਸੀ। ਕਿਸਾਨ ਯੂਨੀਅਨ ਦੇ ਆਗੂਆਂ ਨੇ ਮੈਨੂੰ ਬੰਧੀ ਬਣਾ ਲਿਆ।

ਇਸ ਮੌਕੇ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਅਤੇ ਜਸਵਿੰਦਰ ਸਿੰਘ ਬਲਾਕ ਨਾਭਾ ਦੇ ਜਰਨਲ ਸਕੱਤਰ ਨੇ ਕਿਹਾ ਕਿ ਸਾਨੂੰ ਕੋਈ ਮਸ਼ੀਨਰੀ ਨਹੀਂ ਦਿੱਤੀ ਅਤੇ ਮਜਬੂਰੀ ਵੱਸ ਹੋ ਕੇ ਅੱਗ ਲਗਾਉਣ ਲਈ ਮਜਬੂਰ ਹਾਂ ਅਤੇ ਸਰਕਾਰ ਸਾਨੂੰ ਕੋਰਟ ਦੇ ਹੁਕਮ ਵਿਖਾਉਣ ਕਿ ਉਨ੍ਹਾਂ ਨੇ ਕਿਸਾਨਾਂ ਉਪਰ ਪਰਚਾ ਦਰਜ ਦੀ ਹਦਾਇਤ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਪਟਵਾਰੀ ਨੂੰ ਘੇਰ ਕੇ ਬਿਠਾ ਰੱਖਿਆ ਹੈ ਅਤੇ ਉਦੋਂ ਤੱਕ ਨਹੀਂ ਛੱਡਾਂਗੇ ਜਿੰਨਾ ਚਿਰ ਉਹ ਨਹੀਂ ਮੰਨਦੇ ਕੀ ਅਸੀਂ ਕਿਸਾਨਾਂ ਉਤੇ ਕਾਰਵਾਈ ਨਹੀਂ ਕਰਦੇ।
 

SHOW MORE
corona virus btn
corona virus btn
Loading