HOME » Videos » Punjab
Share whatsapp

ਸੱਤਾਧਾਰੀ ਪਾਰਟੀ ਦੇ ਵਿਅਕਤੀ ਨੇ ਗਰੀਬ ਪਰਿਵਾਰ ਦੀ ਹੜੱਪੀ ਜ਼ਮੀਨ

Punjab | 07:17 PM IST Feb 07, 2019

ਬਲਦੇਵ ਸ਼ਰਮਾ

ਮਾਨਸਾ ਦੇ ਪਿੰਡ ਕੁਲਰੀਆ 'ਚ ਸੱਤਾ ਦੇ ਨਸ਼ੇ 'ਚ ਇਕ ਵਿਅਕਤੀ ਵੱਲੋਂ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਅਸਲ ਮੁਲਜ਼ਮ ਵੱਲੋਂ ਗਰੀਬ ਪਰਿਵਾਰ ਦੀ ਬਿਨ੍ਹਾਂ ਪੈਸੇ ਦਿੱਤੇ ਹੜੱਪੀ ਗਈ ਤੇ ਇਹ ਖਬਰ ਨਸ਼ਰ ਕਰਨ ਤਾਂ ਬਾਅਦ ਮੁਲਜ਼ਮ ਨੇ ਨਿਊਜ਼ 18 ਪੰਜਾਬ ਦੇ ਪੱਤਰਕਾਰ ਖਿਲਾਫ਼ ਹੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਪਿੰਡ ਕੁਲਰੀਆ 'ਚ ਇਕ ਗਰੀਬ ਕਿਸਾਨ ਦੀ 5 ਹਜ਼ਾਰ ਰੁਪਏ 'ਚ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਅਸਲ 2 ਏਕੜ ਜ਼ਮੀਨ ਦਾ ਸੌਦਾ 60 ਲੱਖ ਰੁਪਏ 'ਚ ਤੈਅ ਹੋਇਆ ਸੀ ਤੇ 5 ਹਜ਼ਾਰ ਰੁਪਏ ਦੇ ਕੇ ਬਾਕੀ ਪੈਸੇ ਦੇਣ ਤੋਂ ਟਾਲ ਮਟੋਲ ਕਰਕੇ ਰਜਿਸਟਰੀ ਲੈ ਕੇ ਫਰਾਰ ਹੋ ਗਿਆ। ਮੁਲਜ਼ਮ ਸੱਤਾਤਾਰੀ ਪਾਰਟੀ ਦਾ ਹੀ ਦੱਸਿਆ ਜਾ ਰਿਹਾ ਹੈ। ਪੀੜਤ ਕਿਸਾਨ ਦੀ ਦਾਸਤਾਨ ਨਸ਼ਰ ਕਰਨ ਤੋਂ ਬਾਅਦ ਸੱਚ ਦੀ ਆਵਾਜ਼  ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਸੱਤਾ ਦੇ ਨਸ਼ੇ 'ਚ ਮੁਲਜ਼ਮ ਨੇ ਨਿਊਜ਼ 18 ਪੰਜਾਬ ਦੇ ਪੱਤਰਕਾਰ ਖਿਲਾਫ਼ ਹੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।

ਥਾਣਾ ਮੁਖੀ ਮੇਜਰ ਸਿੰਘ ਦਾ ਕਹਿਣਾ ਕਿ ਮੇਜਰ ਸਿੰਘ ਨਾਂਅ ਦੇ ਵਿਅਕਤੀ ਨੇ ਪੱਤਰਕਾਰ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਦੂਜੇ ਪਾਸੇ ਪੀੜਤ ਪਰਿਵਾਰ ਦਾ ਕਹਿਣਾ ਕਿ 7 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਨਹੀਂ ਕੀਤਾ।

SHOW MORE