HOME » Videos » Punjab
Share whatsapp

ਜਿਸਨੂੰ ਗੁਰਦਵਾਰੇ ਨੇ ਨਾ ਓਟਿਆ, ਉਸਨੂੰ ਇਨ੍ਹਾਂ ਨੇ ਸਾਂਭਿਆ, ਕਹਾਣੀ ਸੁਣ ਕਲੇਜਾ, ਮੂੰਹ ਨੂੰ ਆਉਂਦਾ..

Punjab | 01:36 PM IST Jan 09, 2019

ਸੁਖਵਿੰਦਰ ਸਿੰਘ

ਸਿੱਖਾਂ ਲਈ ਸਰਵਉੱਚ ਸਥਾਨਾਂ ਵਿੱਚ ਸ਼੍ਰੀ ਫ਼ਤਿਹਗੜ੍ਹ ਸਾਹਿਬ ਹੈ। ਹਰ ਸਾਲ ਇੱਥੇ ਲੱਖਾਂ ਸੰਗਤਾਂ ਨਤਮਤਸ ਹੁੰਦੀ ਹੈ। ਜੋੜ ਮੇਲ ਸਮੇਂ ਵੱਡਾ ਇਕੱਠ ਹੁੰਦਾ ਤੇ ਲੋਕਾਂ ਵੱਲੋਂ ਲੰਗਰ ਲਗਾਏ ਜਾਂਦੇ ਹਨ। ਇਸ ਸਰਵਉੱਚ ਸਥਾਨ ਦੇ ਦੀਵਾਨ ਹਾਲ ਅੱਗੇ ਮੂੰਹ ਦੇ ਪਰਨਾ ਬੰਨੀ ਬੈਠੇ ਕਰੀਬ 50 ਸਾਲਾ ਦੀ ਵਿਅਕਤੀ ਉੱਤੇ ਕਿਸੇ ਦੀ ਨਿਗ੍ਹਾ ਨਹੀਂ ਪਈ।

ਇਸ ਵਿਅਕਤੀ ਨੇ ਗੁਰਦਵਾਰਾ ਸਾਹਿਬ ਵਿੱਚ ਅੰਦਰ ਜਾਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੂੰ ਸੇਵਾਦਾਰਾਂ ਨੇ ਅੰਦਰ ਜਾਣ ਨਹੀਂ ਦਿੱਤਾ। ਹਰ ਕੇ ਉਹ ਬਾਹਰ ਹੀ ਇੱਕ ਬੈਠ ਗਿਆ। ਇਹ ਸਾਰੀ ਘਟਨਾ ਦੇਖ ਰਹੀ ਇੱਕ ਔਰਤ ਨੇ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਨੂੰ ਦੱਸਿਆ।

ਅਸਲ ਵਿੱਚ ਇਹ ਉਹ ਵਿਅਕਤੀ ਸੀ ਜਿਸ ਦੀ ਕੁੱਝ ਦਿਨ ਪਹਿਲਾਂ ਕਿਸੇ ਵਿਅਕਤੀ ਨੇ ਗੁਰਦਵਾਰੇ ਸਾਹਮਣੇ ਬੈਠੇ ਇਸ ਸ਼ਖ਼ਸ ਦੀ ਵੀਡੀਓ ਬਣਾਈ ਸੀ। ਜਿਸ ਵਿੱਚ ਜਦੋਂ ਉਸ ਨੇ ਉਸ ਦੇ ਚਿਹਰੇ ਤੋਂ ਪਰਨਾ ਚੁੱਕਿਆ ਤਾਂ ਉਸ ਦਾ ਚਿਹਰਾ ਦੇ ਨੱਕ ਤੋਂ ਥੱਲੇ ਵਾਲਾ ਹਿੱਸਾ ਗਲਿਆ ਪਿਆ ਸੀ। ਉਸ ਵਿੱਚ ਕੀੜੇ ਪਏ ਹੋਏ ਸਨ। ਉਸ ਦੇ ਕੱਪੜੇ ਖ਼ੂਨ ਦੇ ਛਿੱਟਿਆਂ ਨਾਲ ਭਰੇ ਪਏ ਸਨ।

ਮਨੁੱਖਤਾ ਦੀ ਸੇਵਾ ਸੰਸਥਾ ਦੇ ਆਗੂ ਗੁਰਪ੍ਰੀਤ ਸਿੰਘ ਨੇ ਇਸ ਵਿਅਕਤੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਵਿਅਕਤੀ ਬਾਰੇ ਪਤਾ ਲੱਗਾ ਉਨ੍ਹਾਂ ਨੇ ਫ਼ੌਰਨ ਆਪਣੀ ਟੀਮ ਭੇਜ ਕੇ ਉਸ ਨੂੰ ਆਪਣੇ ਕੋਲ ਬੁਲਾ ਲਿਆ। ਉਸ ਦਾ ਮੁੱਢਲਾ ਟਰੀਟਮੈਂਟ ਕੀਤਾ। ਉਨ੍ਹਾਂ ਨੇ ਇਸ ਦੱਸਿਆ ਕਿ ਇਹ ਵਿਅਕਤੀ ਦੇਖਣ ਵਿੱਚ ਪੜੇ ਲਿਖੇ ਘਰ ਤੋਂ ਲੱਗਦਾ ਹੈ। ਇਸ ਦੇ ਜੇਬ ਵਿੱਚੋਂ ਵੀ ਤਿੰਨ ਹਜ਼ਾਰ ਦੇ ਨੋਟ ਮਿਲੇ ਹਨ।

ਇਹ ਨਲੀ ਰਾਹੀਂ  ਜੂਸ ਤੇ ਕੋਈ ਹੋਰ ਤਰਲ ਪਦਾਰਥ ਲੈਂਦਾ ਹੈ ਪਰ ਇਹ ਕੁੱਝ ਬੋਲਣ ਤੋਂ ਅਸਮਰਥ ਹੈ। ਇਹ ਖ਼ਾਲੀ ਪੇਜ ਉੱਤੇ ਕੁੱਝ ਲਿਖ ਤਾਂ ਰਿਹਾ ਹੈ ਪਰ ਇਸ ਦਾ ਲਿਖਿਆ ਸਮਝ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਵਿਅਕਤੀ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਸ ਵਿਅਕਤੀ ਦੀ ਪਲਾਸਟਿਕ ਸਰਜਰੀ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚੋਂ ਕਰਵਾ ਰਹੇ ਹਨ।

SHOW MORE