HOME » Top Videos » Punjab
Share whatsapp

ਬਠਿੰਡਾ ‘ਚ ਸਿਰ ਕੱਟੀ ਕੁੜੀ ਦੀ ਲਾਸ਼ ਤੋਂ ਬਾਅਦ ਹੁਣ ਔਰਤ ਦੀ ਟੁਕੜੇ-ਟੁਕੜੇ ਹੋਈ ਲਾਸ਼ ਮਿਲੀ

Punjab | 09:20 AM IST Apr 30, 2019

ਬਠਿੰਡਾ ਵਿੱਚ ਹਾਲੇ ਔਰਤ ਦੀ ਸਿਰ ਕੱਟੀ ਲਾਸ਼ ਦਾ ਮਾਮਲਾ ਚੱਲ ਹੀ ਰਿਹਾ ਸੀ ਕਿ ਹੁਣ ਇੱਕ ਹੋਰ ਔਰਤ ਦੀ ਟੁਕੜੇ-ਟੁਕੜੇ ਕੀਤੀ ਲਾਸ਼ ਗਠੜੀ ਵਿੱਚ ਬੰਨ੍ਹੀ ਹੋਈ ਬਰਾਮਦ ਹੋਈ ਹੈ। ਔਰਤ ਦੇ ਕਿਸੇ ਤੇਜ਼ ਹਥਿਆਰ ਨਾਲ ਟੁਕੜੇ ਕਰ ਕੇ ਗਠੜੀ ਵਿਚ ਬੰਨ੍ਹ ਕੇ ਸੁੱਟਿਆ ਹੋਇਆ ਹੈ ਬਠਿੰਡਾ ਪੁਲੀਸ ਦੇ ਐਸ ਐਸ ਪੀ ਨੇ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਡੂੰਘਾਈ ਨਾਲ ਘਟਨਾ ਦੀ ਜਾਂਚ ਕੀਤੀ।

ਬਠਿੰਡਾ ਦੇ ਪਿੰਡ ਗੁਰਥੜੀ ਦੇ ਨਜ਼ਦੀਕ ਰਿਫੈਨਰੀ ਕੋਲ ਹਾਈਵੇ ਤੇ ਕੱਪੜੇ ਨਾਲ ਗਠੜੀ ਵਿੱਚ ਬੰਨੀ ਹੋਈ ਇੱਕ ਔਰਤ ਦੀ ਲਾਸ਼ ਮਿਲੀ ਸ਼ੁਰੂਆਤੀ ਜਾਂਚ ਮੁਤਾਬਿਕ ਔਰਤ ਦੀ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ। ਤੇਜ਼ਧਾਰ ਹਥਿਆਰਾਂ ਨਾਲ ਔਰਤ ਦੇ ਮੂੰਹ ਉੱਤੇ ਕਈ ਵਾਰ ਕੀਤੇ ਗਏ ਨੇ ਜਿਸ ਦੇ ਚੱਲਦਿਆਂ ਉਸ ਦੀ ਪਛਾਣ ਹੋਣਾ ਹਾਲੇ ਤੱਕ ਮੁਸ਼ਕਿਲ ਜਾਪਦੀ ਹੈ।

ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਕਾਨੂੰਨ ਵਿਵਸਥਾ ਤੇ ਸਵਾਲ ਉੱਠਣੇ ਲਾਜ਼ਮੀ ਹਨ ਪਰ ਪੁਲਿਸ ਪ੍ਰਸ਼ਾਸਨ ਅਜਿਹੀਆਂ ਘਟਨਾਵਾਂ ਨੂੰ ਰੋਕਣ ਚ ਅਸਫਲ ਸਾਬਤ ਹੋ ਰਿਹਾ ਹੈ।

SHOW MORE