HOME » Top Videos » Punjab
Share whatsapp

ਮੰਦਰ ਵਿਚ ਹੋਈ ਚੋਰੀ, ਸਾਰੀ ਘਟਨਾ ਸੀਸੀਟੀਵੀ ‘ਚ ਕੈਦ

Punjab | 07:47 PM IST Oct 02, 2019

ਚੋਰਾਂ ਨੇ ਬਠਿੰਡਾ ਦੇ ਪਟੇਲ ਨਗਰ ਅੰਦਰ ਮੰਦਰ ਨੂੰ ਆਪਣਾ ਨਿਸ਼ਾਨਾ ਬਣਾਇਆ। ਸਥਾਨਕ ਪਟੇਲ ਨਗਰ ਵਿਚ ਵੈਸ਼ਨੋ ਦੇਵੀ ਦਾ ਮੰਦਰ ਵਿਚ ਚੋਰਾਂ ਨੇ ਪੰਜ ਲੱਖ ਦੀ ਚੋਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਬੀਤੀ ਦੇਰ ਰਾਤ 1.30 ਵਜੇ ਦੋ ਚੋਰਾਂ ਨੇ ਮੰਦਰ ਵਿਚ ਪਿਛਲੀ ਖਿੜਕੀ ਰਾਹੀਂ ਦਾਖਲ ਹੋ ਕੇ ਮੰਦਰ ਦੇ ਪੰਜ ਛੱਤਰ ਅਤੇ ਸ਼ਿਵਲਿੰਗ ਦਾ ਚਾਂਦੀ ਦਾ ਕਵਰ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਉਹ ਮੰਦਰ ਦੇ ਪੁਜਾਰੀਆਂ ਦੇ ਦੋ ਲੈਪਟਾਪ ਵੀ ਚੋਰੀ ਕਰਕੇ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ, ਜਿਸ ਵਿਚ ਦੋ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਦੋਵਾਂ ਚੋਰਾਂ ਦੇ ਮੂੰਹ ਕਪੜੇ ਨਾਲ ਢੱਕੇ ਹੋਏ ਹਨ।

ਪੁਜਾਰੀ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ। ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਬਠਿੰਡਾ ਵਿਚ ਪਿਛਲੇ ਦਿਨਾਂ ਵਿਚ ਦੂਜੀ ਵਾਰੀ ਚੋਰਾਂ ਨੇ ਮੰਦਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।

 

SHOW MORE