HOME » Top Videos » Punjab
Share whatsapp

ਚੋਰਾਂ ਦੀ ਦਹਿਸ਼ਤ: ਫਿਲਮੀ ਸਟਾਇਲ ਨਾਲ ਦੇ ਰਹੇ ਨੇ ਵਾਰਦਾਤਾਂ ਨੂੰ ਅੰਜਾਮ

Punjab | 01:26 PM IST Jan 29, 2020

ਸੂਬੇ ਚ ਚੋਰਾਂ (Thieves) ਦੇ ਹੌਂਸਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ ਜਿਸ ਕਾਰਨ ਹੁਣ ਤੱਕ ਚੋਰੀ ਦੀਆਂ ਕਈ ਘਟਨਾਵਾਂ ਸਾਹਮਣੇ ਆ ਆਈਆਂ ਹਨ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਜਲੰਧਰ ( jalandhar) ਤੋਂ ਸਾਹਮਣੇ ਆਇਆ ਹੈ ਜਿੱਥੇ ਫਿਲਮੀ ਅੰਦਾਜ ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਚੋਰਾਂ ਵਿਚ ਪੁਲਿਸ ਪ੍ਰਸਾਸ਼ਨ ਦੀ ਕਾਰਵਾਈ ਦਾ ਡਰ ਬਿਲਕੁੱਲ ਵੀ ਨਹੀਂ ਹੈ ਜਿਸ ਕਾਰਨ ਚੋਰ ਚਿੱਠੀ ਸੁੱਟ ਜਾਂਦੇ ਹਨ ਜਿਸ ਉਤੇ ਲਿਖਿਆ ਹੁੰਦਾ ਹੈ ਕਿ ਅਸੀਂ ਚੋਰ ਹਾਂ, ਅਸੀਂ ਚੋਰੀ ਕੀਤੀ ਹੈ ਤੇ ਫਿਰ ਆਵਾਂਗੇ। ਇਹ ਚਿੱਠੀਆਂ ਇਸ ਗੱਲ ਦੀ ਗਵਾਹ ਭਰਦੀਆਂ ਹਨ ਕਿ ਚੋਰਾਂ ਦੇ ਅੰਦਰ ਪੁਲਿਸ ਪ੍ਰਸਾਸ਼ਨ ਦਾ ਕਿੰਨਾ ਕੂ ਡਰ ਹੈ। 


'ਅਸੀਂ ਚੋਰ ਹਾਂ ਫਿਰ ਆਵਾਂਗੇ' 


ਫਿਲਮੀ ਸਟਾਇਲ (Movie style) ਵਿਚ ਚੋਰੀ ਦੀਆਂ ਵਾਰਦਾਤਾਂ 4 ਦਸੰਬਰ ਤੋਂ ਸ਼ੁਰੂ ਹੋਈਆਂ ਹਨ ਜੋ ਹੁਣ ਤੱਕ ਜਾਰੀ ਹੈ। ਇਨ੍ਹਾਂ ਮਾਮਲਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਨੂੰ ਦੇਖ ਕੇ ਸਾਫ ਪਤਾ ਚੱਲ ਰਿਹਾ ਹੈ ਕਿ ਬੇਖੌਫ ਚੋਰ ਕਿਵੇਂ ਘਰਾਂ ਚ ਦਾਖਲ ਹੁੰਦੇ ਹਨ ਤੇ ਫਿਰ ਸਾਰੇ ਸਾਮਾਨ ਉਤੇ ਹੱਥ ਸਾਫ ਕਰਕੇ ਰਫੂ ਚੱਕਰ ਹੋ ਜਾਂਦੇ ਹਨ। ਜਲੰਧਰ ਦੇ ਇਕ ਹੋਰ ਘਰ ਵਿਚੋਂ ਇਕ ਚਿੱਠੀ ਬਰਾਮਦ ਹੋਈ ਜਿਸ 'ਚ ਲਿਖਿਆ ਹੈ ਕਿ ਅਸੀਂ ਫਿਰ ਆਵਾਂਗੇ। ਲੋਕਾਂ ਮੁਤਾਬਕ ਇਹ ਚਿੱਠੀ ਚੋਰਾਂ ਵੱਲੋਂ ਲਿਖੀਆਂ ਜਾਂਦੀਆਂ ਹਨ। ਚੋਰੀ ਤੋਂ ਬਾਅਦ ਚੋਰ ਚਿੱਠੀਆਂ ਨੂੰ ਘਰਾਂ ਚ ਛੱਡ ਕੇ ਚਲੇ ਜਾਂਦੇ ਹਨ। 


 ਲੋਕਾਂ ’ਚ ਸਹਿਮ ਦਾ ਮਾਹੌਲ, ਪੁਲਿਸ ਦੇ ਹੱਥ ਖਾਲੀ 


ਇਸ ਤਰ੍ਹਾਂ ਦੇ ਮਾਮਲਿਆਂ ਕਾਰਨ ਲੋਕ ਸਹਿਮੇ ਹੋਏ ਹਨ। ਚੋਰਾਂ ਤੋਂ ਬਚਣ ਲਈ ਆਪੋ ਆਪਣੀ ਤਰੀਕੇ ਅਪਣਾ ਰਹੇ ਹਨ। ਪਰ  ਪੁਲਿਸ (Police) ਅਜੇ ਵੀ ਦਾਅਵਾ ਕਰ ਰਹੀ ਹੈ ਕਿ ਚੋਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਗੌਰਤਲਬ ਹੈ ਕਿ ਜਲੰਧਰ ਚ ਫਿਲਮੀ ਅੰਦਾਜ ਚ ਸ਼ਰੇਆਮ ਚੋਰੀਆਂ ਹੋ ਰਹੀਆਂ ਹਨ। ਚੋਰੀਆਂ ਤੋਂ ਬਾਅਦ ਘਰ ਚ ਚਿੱਠੀ ਵੀ ਸੁੱਟੀਆਂ ਜਾਂਦੀਆਂ ਹਨ। ਲੋਕਾਂ ਵਿਚ ਸਹਿਮ ਦਾ ਮਹੌਲ ਹੈ। ਖੈਰ, ਹੁਣ ਦੇਖਣਾ ਇਹ ਹੋਵੇਗਾ ਕਿ ਕਾਨੂੰਨ ਦੇ ਲੰਮੇ ਹੱਥ ਇਨ੍ਹਾਂ ਚੋਰਾਂ ਦੀ ਧੌਣ ਤੱਕ ਕਦੋਂ ਪੁੱਜਦੇ ਹਨ।


 

SHOW MORE