HOME » Top Videos » Punjab
Share whatsapp

ਲੁਧਿਆਣਾ ਗੈਂਗਰੇਪ ਕੇਸ 'ਚ ਤੀਜਾ ਮੁਲਜ਼ਮ ਚੜ੍ਹਿਆ ਪੁਲਿਸ ਦੇ ਹੱਥੇ

Punjab | 01:48 PM IST Feb 13, 2019

ਲੁਧਿਆਣਾ ਗੈਂਗਰੇਪ ਕੇਸ 'ਚ ਤੀਜਾ ਮੁਲਜ਼ਮ ਵੀ ਪੁਲਿਸ ਦੇ ਹੱਥੇ ਚੜ੍ਹਿਆ ਹੈ। ਸੁਰਮੂ ਨਾਮੀ ਨੌਜਵਾਨ ਦੀ ਗ੍ਰਿਫਤਾਰੀ ਹੋਈ ਹੈ। ਇਸ ਮਾਮਲੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਲਦ ਚੀਫ ਜਸਟਿਸ ਨਾਲ ਮੁਲਾਕਾਤ ਕਰ ਰੇਪ ਕੇਸ FAST-TRACK ਕੋਰਟ 'ਚ ਚਲਾਉਣ ਦੀ ਮੰਗ ਕੀਤੀ ਜਾਵੇਗੀ।

ਲੁਧਿਆਣਾ ਦਿਹਾਤੀ ਦੇ ਡੀਆਈਜੀ ਆਰ.ਐੱਸ. ਖੱਟੜਾ ਦਾ ਬਿਆਨ ਦਿੱਤਾ ਹੈ ਕਿ ਸ਼ੱਕ ਦੇ ਅਧਾਰ 'ਤੇ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਸੀ ਤੇ ਪੁੱਛਗਿੱਛ ਕਰਕੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਹੁਣ ਤੱਕ 3 ਮੁਲਜ਼ਮ ਹੋ ਚੁੱਕੇ ਹਨ ਗ੍ਰਿਫ਼ਤਾਰ, 3 ਹਾਲੇ ਵੀ ਫ਼ਰਾਰ ਹਨ।

ਇਸ ਤੋਂ ਪਹਿਲਾਂ ਡੀਆਈਜੀ ਰਣਬੀਰ ਸਿੰਘ ਖੱਟੜਾ ਦੱਸਿਆ ਸੀ ਕਿ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਚੋਂ ਇੱਕ ਨੂੰ ਨਵਾਂ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਦੂਜੇ ਨੇ ਖੁਦ ਪੁਲੀਸ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ। ਫੜੇ ਗਏ ਮੁਲਜ਼ਮਾਂ ਚੋਂ ਇੱਕ ਦਾ ਨਾਂ ਸ਼ਾਦੀ ਕਲੀ ਜਦੋਂਕਿ ਦੂਜੇ ਦਾ ਨਾਂ ਜਗਰੂਪ ਹੈ ਜਿਸਨੇ ਖੁਦ ਆਤਮ ਸਮਰਪਣ ਕੀਤਾ।

ਇਸ ਮਾਮਲੇ ਦੇ ਵਿੱਚ 6 ਲੋਕ ਹੋਰਾਂ ਦੀ ਪਛਾਣ ਕੀਤੀ ਗਈ ਹੈ,ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਡੀਆਈਜੀ ਖੱਟੜਾ ਨੇ ਕਿਹਾ ਕਿ ਉਨ੍ਹਾਂ ਨੇ ਵੱਖ ਵੱਖ ਟੀਮਾਂ ਬਣਾਈਆਂ ਨੇ ਜੋ ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੀਆਂ।

SHOW MORE