HOME » Top Videos » Punjab
Share whatsapp

ਪੇਂਡੂ ਪੰਜਾਬੀਆਂ ਨੂੰ "IELTS" ਦੇ ਬੈਂਡ ਦਿਵਾਉਣ 'ਚ ਮਦਦ ਕਰੇਗੀ ਇਹ ਕਿਤਾਬ

Punjab | 07:37 PM IST Mar 09, 2020

ਰਜੀਵ ਸ਼ਰਮਾ

ਹੁਣ ਤੱਕ ਅਸੀਂ ਇਹ ਸੁਣਦੇ ਸੀ ਕਿ ਵਿਦੇਸ਼ ਜਾਣ ਲਈ ਸਭ ਤੋਂ ਜ਼ਾਰੂਰੀ "IELTS" ਬਹੁਤ ਹੀ ਜ਼ਿਆਦਾ ਔਖੀ ਹੈ ਅਤੇ ਇਸ ਨੂੰ ਪਾਸ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਇਨ੍ਹਾਂ ਸਾਰੀਆਂ ਚਰਚਾਵਾਂ ਅਤੇ ਪ੍ਰਚਾਰ ਨੂੰ ਝੁਠਲਾਉਂਦੀ ਹੋਈ ਇੱਕ ਕਿਤਾਬ ਲਿਖਣ ਵਾਲੀ ਡਾਕਟਰ ਰੋਮਾ ਮੰਗਲਾਨੀ ਦਾ ਦਾਅਵਾ ਹੈ ਕਿ "IELTS" ਕਰਨਾ ਕੋਈ ਔਖੀ ਗੱਲ ਨਹੀਂ ਹੈ ਅਤੇ ਇਹ ਸਾਡੇ ਪਿੰਡਾਂ ਵਿੱਚ ਪੜ੍ਹਨ ਵਾਲੇ ਨੌਜਵਾਨ ਮੁੰਡੇ ਕੁੜੀਆਂ ਵੀ ਬੜੀ ਆਸਾਨੀ ਨਾਲ ਕਰ ਸਕਦੇ ਹਨ। ਨੌਜਵਾਨਾਂ ਦੀ ਮਦਦ ਅਤੇ "IELTS" ਦੇ ਨਾਮ ਹੋ ਰਹੀ ਠੱਗੀ ਨੂੰ ਰੋਕਣ ਵਾਸਤੇ ਹੀ ਇਹ ਕਿਤਾਬ ਲਿਖੀ ਗਈ ਹੈ।

ਕਿਤਾਬ ਦੀ ਲੇਖਿਕਾ ਨੇ "Success to IELTS" ਨਾਮ ਦੀ ਕਿਤਾਬ ਲਿਖੀ ਹੈ ਜਿਸ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ "IELTS" ਕਰਨੀ ਕਿੰਨੀ ਸੌਖੀ ਹੈ ਅਤੇ ਇਸ ਨੂੰ ਕੋਈ ਵੀ ਕਰ ਸਕਦਾ ਹੈ। ਰੋਮਾ ਮੁਤਾਬਿਕ ਮਾਰਕੀਟ ਵਿਚ ਧੜਾਧੜ ਖੁੱਲ ਰਹੇ "IELTS" ਇੰਸਟੀਟਿਊਟ ਆਪਣੀ ਦੁਕਾਨਦਾਰੀ ਚਲਾਉਣ ਲਈ "IELTS" ਨੂੰ ਇੱਕ ਹਊਆ ਬਣਾ ਕੇ ਪੇਸ਼ ਕਰਦੇ ਹਨ ਅਤੇ ਇਸ ਨੂੰ ਪਾਸ ਕਰਵਾ ਕੇ ਬੈਂਡ ਦਿਵਾਉਣ ਲਈ ਮੋਟੀ ਰਕਮ ਵੀ ਵਸੂਲਦੇ ਹਨ। ਅਸਲ ਵਿੱਚ ਪੈਸੇ ਲੈ ਕੇ ਨੌਜਵਾਨਾਂ ਨੂੰ "IELTS" ਪਾਸ ਕਰਵਾਉਣ ਦਾ ਦਾਅਵਾ ਕਰਨ ਵਾਲੇ ਲੋਕ ਨੌਜਵਾਨਾਂ ਨਾਲ ਬਹੁਤ ਵੱਡਾ ਧੋਖਾ ਕਰ ਰਹੇ ਹਨ। ਡਾਕਟਰ ਰੋਮਾ ਦਾ ਮੁੱਖ ਮਕਸਦ ਇਸ ਕਿਤਾਬ ਦੀ ਮਦਦ ਨਾਲ ਨੌਜਵਾਨਾਂ ਨੂੰ ਇਸ ਧੋਖਾਧੜੀ ਤੋਂ ਬਚਾਉਣਾ ਹੈ।

ਡਾਕਟਰ ਰੋਮਾ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਨੌਜਵਾਨ ਪੰਜ਼ਾਬੀ ਜਾਂ ਹਿੰਦੀ ਸਮਝ ਸਕਦਾ ਹੈ, ਉਸ ਲਈ ਬਾਕੀ ਭਾਸ਼ਾਵਾਂ ਬਾਰੇ ਸਮਝਣਾ ਕੋਈ ਔਖੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਹੀ ਤਰੀਕੇ ਨਾਲ "IELTS" ਨਾਲ ਕਰਕੇ ਵਿਦੇਸ਼ ਵਿੱਚ ਜਾਣ ਵਾਲੇ ਨੌਜਵਾਨ ਹੀ ਕਾਮਯਾਬ ਹੁੰਦੇ ਹਨ। ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣ ਲਈ ਇਹ ਕਿਤਾਬ ਇੱਕ ਵੱਡੀ ਮਦਦਗਾਰ ਸਾਬਤ ਹੋਵੇਗੀ।

SHOW MORE