HOME » Top Videos » Punjab
Share whatsapp

ਮੋਗਾ ਦੇ ਇਸ ਸਰਕਾਰੀ ਸਕੂਲ 'ਚ ਲੱਗਿਆ ਤਾਲਾ, ਬੱਚਿਆਂ ਨੇ ਆਪਣੇ ਹੱਕ ਲਈ ਲਾਇਆ ਧਰਨਾ

Punjab | 12:58 PM IST Sep 03, 2022

ਮੋਗਾ 'ਚ ਬੱਚਿਆਂ ਨੇ ਸਕੂਲ ਲਈ ਮੋਰਚਾ ਖੋਲਿਆ ਹੋਇਆ ਹੈ। ਮੋਗਾ ਦੀ ਸਾਧਾਂ ਵਾਲੀ ਬਸਤੀ 'ਚ ਬੱਚੇ ਸਕੂਲ ਬਾਹਰ ਧਰਨੇ 'ਤੇ ਬੈਠੇ ਹਨ। ਜਾਣਕਾਰੀ ਮੁਤਾਬਿਕ ਬੱਚੇ ਸਕੂਲ ਬੰਦ ਕੀਤੇ ਜਾਣ ਦਾ ਵਿਰੋਧ ਕਰ ਰਹੇ ਹਨ। ਸਰਕਾਰੀ ਸਕੂਲ ਨਿੱਜੀ ਜ਼ਮੀਨ 'ਤੇ ਬਣਿਆ ਹੋਇਆ ਸੀ। ਅਦਾਲਤ ਦੇ ਆਦੇਸ਼ 'ਤੇ ਸਕੂਲ ਦੀ ਜ਼ਮੀਨ ਛੁਡਵਾਈ ਗਈ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਮਾਲਕਾਂ ਨੂੰ ਕਬਜ਼ਾ ਮਿਲਿਆ ਹੈ। ਕੱਲ੍ਹ ਜਦੋਂ ਸਕੂਲ ਨੂੰ ਛੁੱਟੀ ਹੋਈ ਤਾਂ ਜ਼ਮੀਨ ਦੇ ਮਾਲਕਾਂ ਆ ਗਏ ਤੇ ਸਕੂਲ ਦੇ ਅੰਦਰ ਬੈਠੇ ਮਾਸਟਰਾਂ ਨੂੰ ਬਾਹਰ ਕੱਢ ਕੇ ਸਕੂਲ ਨੂੰ ਤਾਲ਼ਾ ਜੜ ਦਿੱਤਾ। ਇਹ ਸਕੂਲ 6ਵੀਂ ਤੋਂ 8ਵੀਂ ਤੱਕ ਹੈ। ਇਸ ਸਕੂਲ 'ਚ 103 ਬੱਚੇ ਪਰਦੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਪੜ੍ਹਾਈ ਲਈ ਕਿੱਥੇ ਜਾਵਾਂਗੇ। ਸਕੂਲ ਬੰਦ ਹੋਣ ਕਰਕੇ ਬੱਚਿਆਂ ਦਾ ਭਵਿਖ ਖਤਰੇ 'ਚ ਹੈ।

SHOW MORE