HOME » Top Videos » Punjab
Share whatsapp

ਸੱਚ ਤੇ ਝੂਠ ਦਾ ਨਿਤਾਰਾ ਕਰਨ ਦਾ ਵੱਖਰਾ ਢੰਗ, ਮੁਲਜ਼ਮ ਦੀ ਪਛਾਣ ਕਰਨ ’ਚ ਮਿਲ ਰਹੀ ਬੜੀ ਮਦਦ..

Punjab | 10:59 AM IST May 10, 2019

ਨੂਰਪੁਰ ਬੇਦੀ ਵਿੱਚ ਇੱਕ ਅਜਿਹਾ ਪੁਲਿਸ ਸਟੇਸ਼ਨ ਹੈ ਜਿੱਥੇ ਸੱਚ ਤੇ ਝੂਠ ਦਾ ਨਿਤਾਰਾ ਕਰਨ ਲਈ ਇੱਕ ਵੱਖਰਾ ਢੰਗ ਅਪਨਾਇਆ ਜਾਂਦਾ ਹੈ। ਇਸ ਨਵੇਂ ਤਰੀਕੇ ਨਾਲ ਪੁਲਿਸ ਨੂੰ ਮੁਲਜ਼ਮ ਦੀ ਪਛਾਣ ਕਰਨ ਵਿੱਚ ਬੜੀ ਮਦਦ ਮਿਲ ਰਹੀ ਹੈ। ਕੀ ਹੈ ਇਹ ਨਵਾਂ ਤਰੀਕਾ ਉੱਪਰ ਅੱਪਲੋਡ ਵੀਡੀਓ ਵਿੱਚ ਦੇਖੋ ਪੂਰੀ ਰਿਪੋਰਟ।

ਇਨਸਾਨ, ਇਨਸਾਨ ਅੱਗੇ ਝੂਠ ਬੋਲ ਸਕਦੈ ਪਰ ਰੱਬ ਅੱਗੇ ਨਹੀਂ...ਨੂਰਪੁਰ ਬੇਦੀ 'ਚ ਇੱਕ ਅਜਿਹਾ ਪੁਲਿਸ ਸਟੇਸ਼ਨ ਹੈ, ਜਿਥੇ ਇਨਸਾਨ, ਇਨਸਾਨ ਅੱਗੇ ਝੂਠ ਬੋਲ ਹੀ ਨਹੀਂ ਸਕਦੈ। ਈ ਕਿੰਨਾ ਵੀ ਵੱਡਾ ਜ਼ੁਰਮ ਕਿਉਂ ਨਾਂ ਕਰ ਕੇ ਆਇਆ ਹੋਵੇ ਪਰ ਇਥੇ ਦੀ ਪੁਲਿਸ ਸਾਹਮਣੇ ਕੋਈ ਝੂਠ ਬੋਲ ਨਹੀਂ ਸਕਦਾ।

ਦਰਅਸਲ ਡਰ ਪੁਲਿਸ ਦੇ ਡੰਡੇ ਦਾ ਨਹੀਂ, ਰੱਬ ਦੀ ਲਾਠੀ ਦਾ ਹੈ, ਕਿਉਂਕਿ ਇਥੇ ਦੇ ਪੁਲਿਸ ਸਟੇਸ਼ਨ ਅੰਦਰ ਹੀ ਪੀਰ ਦੀ ਦਰਗਾਹ ਹੈ। ਜੋ ਕੇਸ ਪੁਲਿਸ ਨਹੀਂ ਸੁਲਝਾ ਪਾਂਦੀ ਤਾਂ ਕਿਸੇ ਵੀ ਕੇਸ ਦਾ ਮੁਲਜ਼ਮ ਪੀਰ ਬਾਬਾ ਦੇ ਸਹਾਮਣੇ ਝੂਠ ਬੋਲਣ ਦੀ ਹਿੰਮਤ ਨਹੀਂ ਰੱਕਦਾ ਤੇ ਸਭ ਸੱਚ ਉਗਲ ਦਿੰਦੈ, ਤੇ ਪੁਲਿਸ ਲਈ ਕੇਸ ਸੁਲਝਾਣਾ ਸੌਖਾ ਹੋ ਜਾਂਦੈ। ਮਾਨਤਾ ਹੈ ਕਿ ਇਥੇ ਕੋਈ ਝੂਠੀ ਸਹੁੰ ਖਾ ਹੀ ਨਹੀਂ ਸਕਦਾ।

ਸੱਚ ਹੀ ਹੈ ਕਿ ਕੋਈ ਵੀ ਸ਼ਖਸ ਕਿੰਨਾ ਵੀ ਗੁਨਾਹ ਕਰ ਲਵੇ, ਤੇ ਪੂਰੇ ਜਗ ਨੂੰ ਝੂਠ ਬੋਲ ਸਕਦੈ, ਲੋਕਾਂ ਅੰਦਰ ਆਪਣਾ ਖੋਫ ਵੀ ਪਾ ਸਕਦੈ, ਪਰ ਓਹ ਰੱਬ, ਜਿਸਦੀ ਰਜ਼ਾ ਬਿਨਾ ਪੱਤਾ ਤੱਕ ਨਹੀਂ ਹਿਲਦਾ..ਓਸ ਦਾ ਅਹਿਸਾਸ ਮਾਤਰ ਹੀ ਵੱਡਿਆਂ-ਵੱਡਿਆਂ ਨੂੰ ਸਿੱਧੇ ਰਾਹ ਪਾ ਦਿੰਦਾ ਹੈ।

SHOW MORE