HOME » Top Videos » Punjab
Share whatsapp

ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਿਹਾ ਪਠਾਨਕੋਟ ਦਾ ਇਹ ਸਰਕਾਰੀ ਸਕੂਲ, ਆਖ਼ਿਰ ਕੀ ਖ਼ਾਸ ਹੈ ਇਸ ਸਕੂਲ 'ਚ...

Punjab | 10:01 AM IST Jul 17, 2019

ਪੰਜਾਬ ਦੇ ਜ਼ਿਆਦਾਤਰ ਸਰਕਾਰੀ ਸਕੂਲ ਆਪਣੀ ਮਾੜੀ ਹਾਲਤ ਅਤੇ ਸਟਾਫ਼ ਦੀ ਕਮੀ ਕਾਰਨ ਚਰਚਾ 'ਚ ਰਹਿੰਦੇ ਨੇ ਪਰ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਪਠਾਨਕੋਟ ਦੇ ਬਧਾਨੀ ਜਿੱਥੋਂ ਦਾ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾ ਰਿਹਾ ਹੈ। ਆਖ਼ਿਰਕਾਰ ਕੀ ਖ਼ਾਸ ਏ ਇਸ ਸਕੂਲ 'ਚ, ਆਓ ਦੇਖਦੇ ਹਾਂ।

ਵੀਡੀਓ ਵਿੱਚ ਬੱਚਿਆਂ ਦੇ ਗੱਲਾਂ 'ਚ ਪਏ ਆਈ ਕਾਰਡ, ਸਾਫ਼ ਸੁਥਰਾ ਮਾਹੌਲ, ਕੰਧਾਂ 'ਤੇ ਬਣੀਆਂ ਰੰਗ ਬਰੰਗੀਆਂ ਤਸਵੀਰਾਂ। ਵੱਖ ਵੱਖ ਸਲੋਗਨ, ਅਨੁਸ਼ਾਸਨ ਦੀ ਪਾਲਨਾ ਕਰਦੇ ਬੱਚੇ। ਇਹ ਤਸਵੀਰਾਂ ਕਿਸੇ ਪ੍ਰਾਈਵੇਟ ਸਕੂਲ ਦੀਆਂ ਨੇ ਬਲਕਿ ਪਠਾਨਕੋਟ ਦੇ ਬਧਾਨੀ ਦੇ ਸਰਕਾਰੀ ਸਕੂਲ ਦੀਆਂ ਨੇ ਜਿਹੜਾ ਸਰਕਾਰੀ ਸਕੂਲਾਂ ਨੂੰ ਮਾਤ ਦੇ ਰਿਹਾ ਹੈ। ਹਾਲਾਂਕਿ ਪਹਿਲਾਂ ਇਸ ਸਕੂਲ ਦੀ ਹਾਲਤ ਵੀ ਬਾਕੀ ਸਰਕਾਰੀ ਸਕੂਲਾਂ ਵਾਂਗ ਹੀ ਖਸਤਾ ਹੀ ਸੀ ਪਰ ਸਕੂਲ ਪ੍ਰਬੰਧਨ ਅਤੇ ਪਿੰਡ ਵਾਲਿਆਂ ਦੇ ਹੱਲੇ ਨਾਲ ਇਸ ਸਕੂਲ ਦੀ ਕਾਇਆ ਕਲਪ ਹੋ ਗਈ, ਸਕੂਲ ਦੇ ਬੱਚਿਆਂ ਨੇ ਦੱਸਿਆ ਕਿ ਸਕੂਲ ਦਾ ਮਾਹੌਲ ਬੇਹੱਦ ਵਧੀਆ ਅਤੇ ਅਧਿਆਪਕ ਵੀ ਮਦਦਗਾਰ ਹਨ।

ਉੱਧਰ ਸਕੂਲ ਦੇ ਸਟਾਫ਼ ਮੈਂਬਰਾਂ ਨੇ ਦੱਸਿਆ ਕਿ ਪ੍ਰਿੰਸੀਪਲ ਅਤੇ ਲੋਕਾਂ ਦੀ ਮਦਦ ਨਾਲ ਇਸ ਸਕੂਲ ਦੀ ਨੁਹਾਰ ਬਦਲੀ ਹੈ। ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਸਿੱਖਿਆ ਸਕੱਤਰ ਤੋਂ ਪ੍ਰੇਰਿਤ ਹੋ ਅਤੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਨ੍ਹਾਂ ਆਪਣੇ ਸਕੂਲ ਨੂੰ ਬਿਹਤਰ ਬਣਾਉਣ ਦੀ ਸੋਚੀ,ਹੁਣ ਆਲਮ ਇਹ ਏ ਕਿ ਇਸ ਸਕੂਲ 'ਚ ਨਾ ਸਿਰਫ਼ ਬੱਚਿਆਂ ਦੀ ਗਿਣਤੀ ਵਧ ਰਹੀ ਏ ਬਲਕਿ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਇੱਥੇ ਪੜ੍ਹਨ ਲਈ ਆ ਰਹੇ ਹਨ।

ਗੌਰਤਲਬ ਏ ਕਿ ਅੱਜ ਜਿੱਥੇ ਸਰਕਾਰੀ ਸਕੂਲਾਂ ਦੀ ਖਸਤਾ ਹਾਲਤ ਅਤੇ ਮਾੜੇ ਰਿਜ਼ਲਟ ਨੂੰ ਦੇਖ ਗ਼ਰੀਬ ਪਰਿਵਾਰ ਵੀ ਆਪਣੇ ਬੱਚਿਆਂ ਨੂੰ ਸਕਾਰੀ ਸਕੂਲਾਂ ਤੋਂ ਹਟਾ ਪ੍ਰਾਈਵੇਟ 'ਚ ਭੇਜਣ ਲਈ ਮਜਬੂਰ ਨੇ, ਉੱਥੇ ਹੀ ਬਧਾਨੀ ਦਾ ਇਹ ਸਕੂਲ ਨਾ ਸਿਰਫ਼ ਮਿਸਾਲ ਕਾਇਮ ਕਰ ਰਿਹਾ ਏ ਬਲਕਿ ਬਾਕੀ ਸਰਕਾਰੀ ਸਕੂਲਾਂ ਲਈ ਪ੍ਰੇਰਨਾ ਵੀ ਬਣ ਰਿਹਾ ਏ, ਕਿਉਂਕਿ ਜੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੀ ਹਾਲਤ ਸੁਧਰ ਜਾਵੇ ਤਾਂ ਗ਼ਰੀਬ ਮਾਪਿਆਂ ਦੀ ਜੇਬਾਂ ਦੀ ਲੁੱਟ ਰੁਕ ਸਕਦੀ ਹੈ।

SHOW MORE