HOME » Top Videos » Punjab
Share whatsapp

ਘੱਗਰ ਦਰਿਆ ਦੀ ਤਬਾਹੀ, ਸੈਂਕੜੇ ਏਕੜ ਫ਼ਸਲ ਬਰਬਾਦ, ਲੋਕਾਂ ਦਾ ਸਰਕਾਰ ਨਾਲ ਗਿਲਾ...

Punjab | 08:00 PM IST Jul 21, 2019

ਸੰਗਰੂਰ ਤੇ ਪਟਿਆਲਾ ਜਿਲ੍ਹੇ ਦੇ ਕਈ ਪਿੰਡਾਂ ਵਿਚ ਘੱਗਰ ਦਰਿਆ ਨੇ ਤਬਾਹੀ ਮਚਾਈ ਹੈ। ਘਰਾਂ ਵਿੱਚ ਪਾਣੀ ਭਰਿਆ ਹੋਇਆ ਹੈ। ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਹੈ। ਲੋਕਾਂ ਦਾ ਗਿਲਾ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਸਾਰ ਨਹੀਂ ਲਈ ਗਈ। ਘੱਗਰ ਦਰਿਆ ਦੇ ਪਾਣੀ ਨਾਲ ਹੁਣ ਤੱਕ ਦਰਜਨ ਪਿੰਡਾਂ ਵਿਚ ਪਾਣੀ ਦਾਖਲ ਹੋ ਗਿਆ ਹੈ ਤੇ ਖੇਤਾਂ 'ਚ ਖੜੀਆਂ ਫ਼ਸਲਾਂ ਪ੍ਰਭਾਵਿਤ ਹੋ ਚੁੱਕੀਆਂ ਹਨ।

ਘੱਗਰ ਦਰਿਆ ਦੇ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦੇ ਖੇਤਾਂ 'ਚ ਦੂਰ-ਦੂਰ ਤੱਕ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ, ਕਈ ਥਾਵਾਂ 'ਤੇ ਮੋਟਰਾਂ ਦੇ ਕੋਠੇ ਸਿਰਫ਼ ਫੁੱਟ ਫੁੱਟ ਹੀ ਨਜ਼ਰ ਆਉਂਦੇ ਹਨ। ਇਕ ਅੰਦਾਜ਼ੇ ਮੁਤਾਬਕ ਕਈ ਹਜ਼ਾਰ ਏਕੜ ਫ਼ਸਲ ਪਾਣੀ 'ਚ ਡੁੱਬ ਚੁੱਕੀ ਹੈ। ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ।

SHOW MORE