HOME » Top Videos » Punjab
Share whatsapp

ਸਵਾਈਨ ਫਲੂ ਕਾਰਨ ਤਿੰਨ ਜਾਣਿਆਂ ਦੀ ਮੌਤ

Punjab | 09:43 AM IST Jan 16, 2019

ਫਤਿਹਗੜ੍ਹ ਸਾਹਿਬ ਵਿੱਚ ਸਵਾਈਨ ਫਲੂ ਨੇ ਆਪਣਾ ਪੈਰ ਪਸਾਰਿਆ ਹੋਏ ਹਨ। ਜ਼ਿਲ੍ਹੇ ਵਿੱਚ ਹੁਣ ਤੱਕ 4 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹਨਾਂ ਵਿੱਚੋਂ ਤਿੰਨ ਲੋਕਾਂ ਦੀ ਸਵਾਈਨ ਫਲੂ ਕਾਰਨ ਮੌਤ ਹੋ ਚੁੱਕੀ ਹਨ ਜਦਕਿ ਇੱਕ ਮਹਿਲਾ ਨੂੰ ਚੰਡੀਗੜ੍ਹ PGI ਭਰਤੀ ਕਰਵਾਇਆ ਗਿਆ ਹੈ।

ਰੂਪਨਗਰ ਵਿੱਚ ਵੀ ਸਵਾਈਨ ਫਲੂ ਦੇ 14 ਸ਼ੱਕੀ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਮੁਤਾਬਕ ਇਨ੍ਹਾਂ ਵਿੱਚੋਂ 8 ਪਾਜ਼ਿਟਿਵ ਪਾਏ ਗਏ। ਜਦਕਿ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਸਰਕਾਰੀ ਹਸਪਤਾਲਾਂ ਵਿੱਚ ਪੁਖਤਾ ਪ੍ਰਬੰਧਾਂ ਦੇ ਦਾਅਵੇ ਕਰ ਰਿਹਾ ਹੈ ਅਤੇ ਜਾਗਰੂਕਤਾ ਫੈਲਾ ਰਿਹਾ ਕਿ ਸ਼ੁਰੂਆਤੀ ਲੱਛਣ ਦੇਖਣ ਬਾਅਦ ਤੁਰੰਤ ਜਾਂਚ ਕਰਵਾਈ ਜਾਵੇ।

ਪਠਾਨਕੋਟ ਵਿੱਚ ਵੀ ਸਵਾਈਨ ਫਲੂ ਕਾਰਨ ਇੱਕ ਮਹਿਲਾ ਦੀ ਮੌਤ ਦੀ ਖ਼ਬਰ ਹੈ। ਜ਼ਿਲ੍ਹੇ ਵਿੱਚ ਹੁਣ ਤੱਕ 9 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਨੇ ਸਾਵਧਾਨੀ ਵਰਤਣ ਲਈ ਕਿਹਾ ਹੈ।

SHOW MORE